ਨਵੀਂ ਦਿੱਲੀ, 15 ਸਤੰਬਰਆਈਆਰਐੱਸ ਅਧਿਕਾਰੀ ਰਾਹੁਲ ਨਵੀਨ ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਦਾ ਇੰਚਾਰਜ ਡਾਇਰੈਕਟਰ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵਰਤਮਾਨ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਨਵੀਨ 1993 ਬੈਚ ਦੇ ਆਈਆਰਐੱਸ ਅਧਿਕਾਰੀ ਹਨ, ਤੇ ਰੈਗੂਲਰ ਡਾਇਰੈਕਟਰ ਦੀ ਨਿਯੁਕਤੀ ਤੱਕ ਅਹੁਦੇ ਉਤੇ ਬਣੇ ਰਹਿਣਗੇ। ਫਿਲਹਾਲ ਉਹ ਈਡੀ ਵਿਚ ਵੀ ਵਿਸ਼ੇਸ਼ ਡਾਇਰੈਕਟਰ ਹਨ। -ਪੀਟੀਆਈ