27.5 C
Patiāla
Sunday, May 5, 2024

ਡੀਸੀਜੀਆਈ ਵੱਲੋਂ ਡਾਇਜੀਨ ਜੈੱਲ ਦਵਾਈ ਨਾ ਵਰਤਣ ਦੀ ਸਲਾਹ – punjabitribuneonline.com

Must read


ਨਵੀਂ ਦਿੱਲੀ, 6 ਸਤੰਬਰ

ਭਾਰਤ ਦੀ ਡਰੱਗ ਕੰਟਰੋਲ ਡੀਸੀਜੀਆਈ ਨੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਅਮਰੀਕੀ ਦਵਾ ਕੰਪਨੀ ਐਬੌਟ ਦੀ ਪਾਚਨ ਸਬੰਧੀ ਦਵਾਈ ਡਾਇਜੀਨ ਜੈੱਲ ਦੀ ਵਰਤੋਂ ਰੋਕਣ ਦੀ ਸਲਾਹ ਦਿੱਤੀ ਹੈ। ਇਸ ਮਾਮਲੇ ’ਚ ਐਬੌਟ ਨੇ ਆਪਣੇ ਗੋਆ ਪਲਾਂਟ ਵਿੱਚ ਬਣੀ ਡਾਇਜੀਨ ਜੈੱਲ ਦੀਆਂ ਕਈ ਖੇਪਾਂ ਵਾਪਸ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ। ਡੀਸੀਜੀਆਈ ਨੇ ੲਿੱਕ ਪੱਤਰ ਵਿੱਚ ਕਿਹਾ ਹੈ ਕਿ ਪਖਤਕਾਰਾਂ ਤੋਂ ਡਾਇਜੀਨ ਜੈੱਲ ਦੇ ‘ਮਿੰਟ ਫਲੇਵਰ’ ਵਾਲੀਆਂ ਦੋ ਬੋਤਲਾਂ ਦੇ ਸਵਾਦ ਅਤੇ ਰੰਗ ਵਿੱਚ ਫਰਕ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਡੀਜੀਸੀਆਈ ਨੇ ਕਿਹਾ ਕਿ ਰੱਦ ਕੀਤੀ ਗਈ ਦਵਾਈ ਦੀ ਵਰਤੋਂ ਅਸੁਰੱਖਿਅਤ ਹੋ ਸਕਦੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article