35.3 C
Patiāla
Thursday, May 2, 2024

ਸਨਾਤਨ ਧਰਮ ਸਮਾਜਿਕ ਨਿਆਂ ਦੇ ਖ਼ਿਲਾਫ਼, ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ: ਉਦੈਨਿਧੀ ਸਟਾਲਿਨ – punjabitribuneonline.com

Must read


ਚੇਨੱਈ, 3 ਸਤੰਬਰ

ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐੱਮਕੇ ਦੀ ਯੂਥ ੲਿਕਾਈ ਦੇ ਸਕੱਤਰ ਤੇ ਸੂਬੇ ਦੇ ਯੁਵਾ ਭਲਾਈ ਮੰਤਰੀ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਨੂੰ ਸਮਾਨਤਾ ਤੇ ਸਮਾਜਿਕ ਨਿਆਂ ਦੇ ਖਿਲਾਫ ਦੱਸਦੇ ਹੋਏ ਕਿਹਾ ਕਿ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਦੀ ਤੁਲਨਾ ਕਰੋਨਾਵਾਇਰਸ, ਮਲੇਰੀਆ ਤੇ ਡੇਂਗੂ ਜਾਂ ਮੱਛਰਾਂ ਨਾਲ ਹੋਣ ਵਾਲੇ ਬੁਖਾਰ ਨਾਲ ਕਰਦੇ ਹੋਏ ਕਿਹਾ ਕਿ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਤਾਮਿਲਨਾਡੂ ਪ੍ਰਗਤੀਸ਼ੀਲ ਲੇਖਕ ਤੇ ਕਲਾਕਾਰ ਸੰਘ ਦੀ ਸ਼ਨਿਚਰਵਾਰ ਨੂੰ ਇੱਥੇ ਹੋਏ ਮੀਟਿੰਗ ਨੂੰ ਤਾਮਿਲ ਵਿੱਚ ਸੰਬੋਧਨ ਕਰਦਿਆਂ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਦਾ ਜ਼ਿਕਰ ‘ਸਨਾਤਨਮ’ ਵਜੋਂ ਕੀਤਾ। ਉਨ੍ਹਾਂ ਕਿਹਾ, ‘‘ਸਨਾਤਨਮ ਕੀ ਹੈ? ਇਹ ਸੰਸਕ੍ਰਿਤ ਭਾਸ਼ਾ ਤੋਂ ਆਇਆ ਸ਼ਬਦ ਹੈ। ਸਨਾਤਨ ਸਮਾਨਤਾ ਤੇ ਸਮਾਜਿਕ ਨਿਆਂ ਖ਼ਿਲਾਫ਼ ਹੋਣ ਤੋਂ ਇਲਾਵਾ ਕੁਝ ਨਹੀਂ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article