30 C
Patiāla
Monday, April 29, 2024

ਵੋਟ ਬੈਂਕ ਦੀ ਰਾਜਨੀਤੀ ਲਈ ਸਨਾਤਨ ਧਰਮ ਦਾ ਅਪਮਾਨ ਕੀਤਾ: ਅਮਿਤ ਸ਼ਾਹ

Must read


ਡੂੰਗਰਪੁਰ, 3 ਸਤੰਬਰ

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਦੀ ਟਿੱਪਣੀ ’ਤੇ ਵਿਵਾਦ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਤੇ ਤੁਸ਼ਟੀਕਰਨ ਲਈ ਸਨਾਤਨ ਧਰਮ ਦਾ ਅਪਮਾਨ ਕੀਤਾ ਗਿਆ ਹੈ। ਸ਼ਾਹ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਪੁੱਤਰ ਕਹਿ ਰਿਹਾ ਹੈ ਕਿ ਸਨਾਤਨ ਧਰਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਭਾਜਪਾ ਦੀ ਦੂਜੀ ਪਰਿਵਰਤਨ ਸੰਕਲਪ ਯਾਤਰਾ ਦੀ ਸ਼ੁਰੂਆਤ ਮੌਕੇ ਡੂੰਗਰਪੁਰ ਦੇ ਬੈਣੇਸ਼ਵਰ ਧਾਮ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਇੰਡੀਆ ਗੱਠਜੋੜ ਨੂੰ ਘਮੰਡੀ ਦੱਸਦੇ ਹੋਏ ਕਿਹਾ ਕਿ ਇਹ ਗੱਠਜੋੜ ਵੋਟ ਬੈਂਕ ਦੀ ਰਾਜਨੀਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਪਰ ਉਹ ਜਿੰਨਾ ਸਨਾਤਨ ਧਰਮ ਖ਼ਿਲਾਫ਼ ਗੱਲ ਕਰਨਗੇ, ਓਨਾ ਹੀ ਘੱਟ ਨਜ਼ਰ ਆਉਣਗੇ। -ਪੀਟੀਆਈ



News Source link

- Advertisement -

More articles

- Advertisement -

Latest article