29.7 C
Patiāla
Monday, May 6, 2024

‘ਸੌ ਕਰੋੜ ਖਾਲੀ ਢਿੱਡਾਂ ਤੋਂ 200 ਕਰੋੜ ਹੁਨਰਮੰਦ ਹੱਥਾਂ ਤੱਕ’

Must read


ਨਵੀਂ ਦਿੱਲੀ, 3 ਸਤੰਬਰ

ਜੀ20 ਸੰਮੇਲਨ ਵਿੱਚ ਵਿਸ਼ਵ ਦੇ ਆਗੂਆਂ ਦੀ ਮੇਜ਼ਬਾਨੀ ਕਰਨ ਤੋਂ ਇਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਮਾਡਲ ਇਕ ‘ਵਿਕਾਸ ਦਰ ਕੇਂਦਰਿਤ ਨਜ਼ਰੀਏ’ ਤੋਂ ‘ਮਨੁੱਖ ਕੇਂਦਰਿਤ ਨਜ਼ਰੀਏ’ ਵੱਲ ਤਬਦੀਲ ਕਰ ਕੇ ਵਿਸ਼ਵ ਦੀ ਭਲਾਈ ਲਈ ਮਾਰਗਦਰਸ਼ਕ ਸਿਧਾਂਤ ਸਾਬਿਤ ਹੋ ਸਕਦਾ ਹੈ। ਸ੍ਰੀ ਮੋਦੀ ਨੇ ਲੋਕ ਕਲਿਆਣ ਮਾਰਗ ’ਤੇ ਸਥਿਤ ਆਪਣੀ ਰਿਹਾਇਸ਼ ਵਿਖੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਵਿਕਾਸ ਦਰ ਦੇ ਆਕਾਰ ਦੀ ਬਜਾਏ, ਹਰੇਕ ਦੀ ਆਵਾਜ਼ ਮਾਇਨਾ ਰੱਖਦੀ ਹੈ।’’

ਪ੍ਰਧਾਨ ਮੰਤਰੀ ਨੇ ਪੀਟੀਆਈ ਦੇ ਮੁੱਖ ਸੰਪਾਦਕ ਵਿਜੈ ਜੋਸ਼ੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਭਾਰਤ ਦੀ ਜੀ20 ਪ੍ਰਧਾਨਗੀ ਦੇ ਕਈ ਸਕਾਰਾਤਮਕ ਪ੍ਰਭਾਵ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਮੇਰੇ ਦਿਲ ਦੇ ਕਾਫੀ ਕਰੀਬ ਹਨ।’’ ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਨੂੰ ਸੌ ਕਰੋੜ ਭੁੱਖੇ ਢਿੱਡਾਂ ਦਾ ਦੇਸ਼ ਸਮਝਿਆ ਜਾਂਦਾ ਸੀ ਪਰ ਹੁਣ ਇਸ ਨੂੰ 200 ਕਰੋੜ ਤੋਂ ਵੱਧ ਹੁਨਰਮੰਦ ਹੱਥਾਂ ਅਤੇ ਕਰੋੜਾਂ ਨੌਜਵਾਨਾਂ ਦੇ ਦੇਸ਼ ਵਜੋਂ ਦੇਖਿਆ ਜਾਂਦਾ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article