27.4 C
Patiāla
Wednesday, May 1, 2024

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ’ਚ ਧੂਮਧਾਮ ਨਾਲ ਮਨਾਈਆਂ ਤੀਆਂ

Must read


ਜਗਮੋਹਨ ਸਿੰਘ/ਗੁਰਦੇਵ ਸਿੰਘ ਗਹੂੰਣ

ਰੂਪਨਗਰ/ਬਲਾਚੌਰ

ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ ਪੰਜਾਬ ਵਿਖੇ ਤੀਆਂ ਉਤਸ਼ਾਹ ਅਤੇ ਧੂਮਧਾਮ ਨਾਲ ਮਨਾ‌ਈਆਂ। ਸਮਾਗਮ ਦੀ ਕੋਆਰਡੀਨੇਟਰ ਰਤਨ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਜਿੱਥੇ ਪੰਜਾਬ ਅਤੇ ਨੇੜਲੇ ਸੂਬਿਆਂ ਨਾਲ ਸਬੰਧਤ ‌ਵਿਦਿਆਰਥਣਾਂ ਨੇ ਗਿੱਧਾ, ਬੋਲੀਆਂ,ਗੀਤ, ਲੋਕ ਗੀਤ ਅਤੇ ਸਕਿੱਟਾਂ ਪੇਸ਼ ਕੀਤੀਆਂ, ਉੱਥੇ ਹੀ ਯੂਨੀਵਰਸਿਟੀ ਵਿੱਚ ਸਿੱਖਿਆ ਹਾਸਲ ਕਰ ਰਹੀਆਂ ਬਾਹਰਲੇ ਰਾਜਾਂ ਦੀਆਂ ਲੜਕੀਆਂ ਨੇ ਆਪੋ ਆਪਣੇ ਰਾਜਾਂ ਨਾਲ ਸਬੰਧਤ ਲੋਕਨਾਚ ਪੇਸ਼ ਕਰਕੇ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਸਮਾਗਮ ਦੌਰਾਨ ਮਹਿੰਦੀ ਲਗਾਉਣ, ਪੋਸ਼ਾਕ, ਮਾਡਲਿੰਗ ਤੇ ਹੋਰ ਸੱਭ‌ਿਆਚਾਰਕ ਵੰਨਗੀਆਂ ਤੇ ਅਧਾਰਿਤ ਮੁਕਾਬਲੇ ਵੀ ਕਰਵਾਏ ਗਏ। ਯੂਨੀਵਰਸਿਟੀ ਦੇ ਚਾਂਸਲਰ ਅਤੇ ਐੱਨਐੱਸਡੀਸੀ ਭਾਰਤ ਸਰਕਾਰ ਡਾ. ਸੰਦੀਪ ਸਿੰਘ ਕੌੜਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਡਾ. ਪਰਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰੀ ਭਰੀ। ਵਾਇਸ ਚਾਂਸਲਰ ਡਾ. ਏਐੱਸ ਚਾਵਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਸੰਦੀਪ ਸਿੰਘ ਕੌੜਾ ਨੇ ਤੀਆਂ ਦੇ ਇਤਿਹਾਸ ਅਤੇ ਮਹੱਤਵ ਤੋਂ ਇਲਾਵਾ ਪੁਰਾਣੇ ਵੇ‌ਲਿਆਂ ਦੌਰਾਨ ਮਾਪਿਆਂ ਵੱਲੋਂ ਧੀਆਂ ਨੂੰ ਦਿੱਤੇ ਜਾਂਦੇ ਸੰਧਾਰੇ ਅਤੇ ਲੋਪ ਹੋ ਚੁੱਕੀਆਂ ‌ਵਿਰਾਸਤੀ ਵਸਤਾਂ ਚਰਖਾ, ਮਧਾਣੀ, ਚਾਟੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕਰਵਾਏ ਮੁਕਾਬਲਿਆਂ ਦੌਰਾਨ ਮਹਿੰਦੀ ਵਿੱਚ ਗਰਪ੍ਰੀਤ ਕੌਰ, ਦਿਵਜੋਤ ਕੌਰ ਅਤੇ ਚੇਤਨਾ, ਬੋਲੀਆਂ ਵਿੱਚ ਤਮੰਨਾ ਉੱਪਲ, ਵਧੀਆ ਪ੍ਰਦਰਸ਼ਨ ਵਿੱਚ ਆਸ਼ੀਸ਼ ਰਾਜ ,ਅੰਮ੍ਰਿਤ, ਸੰਦੀਪ ਕੌਰ ਤੇ ਨੇਹਾ ਅੱਵਲ ਰਹੀਆਂ। ਨੇਹਾ ਨੂੰ ਮਿਸ ਪੰਜਾਬਣ, ਰਿਸ਼ਿਤਾ ਨੂੰ ਮਿਸ ਟੇਲੈਂਟਡ, ਖੁਸ਼ਬੂ ਨੰ ਗਿੱਧਾ ਕੁਈਨ ਅਤੇ ਸੰਦੀਪ ਕੌਰ ਨੂੰ ਮਿਸ ਤੀਜ ਚੁਣਿਆ ਗਿਆ। ਇਸ ਮੌਕੇ ਰਜਿਸਟਰਾਰ ਪ੍ਰੋ. ਬੀਐੱਸ.ਸਤਿਆਲ, ਜੁਆਇੰਟ ਰਜਿਸਟਰਾਰ ਐੱਸਐੱਸ ਬਾਜਵਾ, ਡਾ. ਐੱਨਐੱਸ ਗਿੱਲ, ਡਾ. ਆਸ਼ੂਤੋਸ਼ ਸ਼ਰਮਾ, ਡਾ. ਐੱਸ. ਧਾਮੀ, ਇੰਜਨੀਅਰ ਅਮਨਦੀਪ ਸਿੰਘ, ਮਨਦੀਪ ਅਟਵਾਲ, ਡਾ. ਨਵਨੀਤ (ਸਾਰੇ ਡੀਨ) ਅਤੇ ਸਮੂਹ ਸਟਾਫ ਮੈਂਬਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।



News Source link

- Advertisement -

More articles

- Advertisement -

Latest article