38 C
Patiāla
Sunday, May 5, 2024

ਦਿੱਲੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ – punjabitribuneonline.com

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਅਗਸਤ

ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ ’ਤੇ ਏਅਰ ਟਰੈਫਿਕ ਕੰਟਰੋਲਰ ਨੇ ਗਲਤੀ ਨਾਲ ਵਿਸਤਾਰਾ ਦੇ ਦੋ ਜਹਾਜ਼ਾਂ ਨੂੰ ਇਕੋ ਸਮੇਂ ਉਤਰਨ ਤੇ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਜਿਸ ਮਗਰੋਂ ਇਕ ਹਵਾਈ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਇਸ ਤਰ੍ਹਾਂ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲ ਗਿਆ।

ਹਵਾਬਾਜ਼ੀ ਰੈਗੂਲੇਟਰੀ ਅਥਾਰਿਟੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਵੇਰਵਿਆਂ ਅਨੁਸਾਰ ਸਥਾਨਕ ਹਵਾਈ ਅੱਡੇ ’ਤੇ ਅਹਿਮਦਾਬਾਦ ਤੋਂ ਆਇਆ ਜਹਾਜ਼ ਉਤਰਿਆ ਸੀ ਅਤੇ ਬਾਗਡੋਗਰਾ ਲਈ ਹਵਾਈ ਜਹਾਜ਼ (ਯੂਕੇ-725) ਨਵੇਂ ਉਦਘਾਟਨ ਕੀਤੇ ਰਨਵੇਅ ਤੋਂ ਉਡਾਣ ਭਰਨ ਲੱਗਾ ਸੀ। ਇਸੇ ਦੌਰਾਨ ਅਹਿਮਦਾਬਾਦ ਤੋਂ ਦਿੱਲੀ ਲਈ ਵਿਸਤਾਰਾ ਦੀ ਉਡਾਣ ਸਮਾਨਾਂਤਰ ਰਨਵੇਅ ’ਤੇ ਉਤਰਨ ਤੋਂ ਬਾਅਦ ਰਨਵੇਅ ਦੇ ਅੰਤ ਵੱਲ ਵਧ ਰਹੀ ਸੀ। ਏਅਰ ਟ੍ਰੈਫਿਕ ਕੰਟਰੋਲਰ ਨੇ ਚੌਕਸੀ ਵਰਤਦਿਆਂ ਦਿੱਲੀ-ਬਾਗਡੋਗਰਾ ਵਿਸਤਾਰਾ ਫਲਾਈਟ ਨੂੰ ਉਡਾਣ ਨਾ ਭਰਨ ਲਈ ਕਿਹਾ।

ਸੂਤਰਾਂ ਅਨੁਸਾਰ ਇੱਕ ਜਹਾਜ਼ ਦੇ ਸੁਚੇਤ ਪਾਇਲਟ ਨੇ ਏਟੀਸੀ ਨੂੰ ਸੂਚਿਤ ਕੀਤਾ ਅਤੇ ਦੂਜੇ ਜਹਾਜ਼ ਦੇ ਟੇਕ-ਆਫ ਨੂੰ ਰੋਕ ਦਿੱਤਾ ਗਿਆ। ਡੀਜੀਸੀਏ ਨੇ ਇਸ ਘਟਨਾ ਲਈ ਏਅਰ ਟਰੈਫਿਕ ਕੰਟਰੋਲਰ ਨੂੰ ਹਟਾ ਦਿੱਤਾ ਹੈ। ਦਿੱਲੀ-ਬਾਗਡੋਗਰਾ ਉਡਾਣ ਰੱਦ ਹੋਣ ਤੋਂ ਤੁਰੰਤ ਬਾਅਦ ਅਹਿਮਦਾਬਾਦ ਤੋਂ ਆਇਆ ਹਵਾਈ ਜਹਾਜ਼ ਰਨਵੇਅ ਤੋਂ ਪਾਰਕਿੰਗ ’ਚ ਪਰਤ ਆਇਆ। ਏਅਰਪੋਰਟ ਅਧਿਕਾਰੀਆਂ ਮੁਤਾਬਕ ਜੇਕਰ ਸਹੀ ਸਮੇਂ ’ਤੇ ਬਾਲਡੋਗਰਾ ਫਲਾਈਟ ਨੂੰ ਉਡਾਨ ਭਰਨ ਤੋਂ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।



News Source link

- Advertisement -

More articles

- Advertisement -

Latest article