33.7 C
Patiāla
Sunday, May 19, 2024

ਟੋਡਰਪੁਰ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਝਗੜਾ

Must read


ਦਵਿੰਦਰ ਸਿੰਘ

ਯਮੁਨਾਨਗਰ, 23 ਅਗਸਤ

ਇੱਥੋਂ ਦੇ ਪਿੱਡ ਟੋਡਰਪੁਰ ਵਿੱਚ ਦੋ ਧਿਰਾਂ ’ਚ ਝਗੜਾ ਹੋ ਗਿਆ। ਇਸ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਨ੍ਹਾਂ ਦੀਆਂ ਦੋ ਕਾਰਾਂ ਦੀ ਭੰਨ-ਤੋੜ ਕਰਨ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਟੋਡਰਪੁਰ ਵਾਸੀ ਸ਼ਾਹਰੁਖ ਅਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੁਸੈਨ ਨਾਂ ਦਾ ਨੌਜਵਾਨ ਪਹਿਲਾਂ ਦੂਜੇ ਧੜੇ ਦੇ ਲੋਕਾਂ ਨਾਲ ਰਹਿੰਦਾ ਸੀ। ਪਰ ਹੁਣ ਉਹ ਉਨ੍ਹਾਂ ਦੇ ਨਾਲ ਰਹਿਣ ਲੱਗ ਪਿਆ। ਦੂਜੇ ਧੜੇ ਦੇ ਲੋਕ ਨੇ ਉਸ ਨੂੰ ਉਨ੍ਹਾਂ ਦਾ ਸਾਥ ਛੱਡਣ ਕਰਕੇ ਧਮਕੀਆਂ ਦਿੰਦੇ ਸਨ। ਇਸ ਦੌਰਾਨ ਹੁਸੈਨ ਖਜ਼ੂਰੀ ਰੋਡ ’ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਦੂਜੇ ਪਾਸਿਓਂ ਦਰਜਨ ਕਰੀਬ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਹੁਸੈਨ ਉਨ੍ਹਾਂ ਤੋਂ ਬਚ ਕੇ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਪਿੰਡ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਬੈਠ ਕੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਹ ਦੋ ਕਾਰਾਂ ‘ਚ ਖਜੂਰੀ ਰੋਡ ਵੱਲ ਚਲੇ ਗਏ ਤਾਂ ਜੋ ਹੁਸੈਨ ‘ਤੇ ਹਮਲਾ ਕਰਨ ਵਾਲਿਆਂ ਨਾਲ ਗੱਲ ਕੀਤੀ ਜਾ ਸਕੇ ਪਰ ਹਮਲਾਵਰਾਂ ਨੇ ਉਨ੍ਹਾਂ ’ ਤੇ ਵੀ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਤੇ ਫਾਈਰਿੰਗ ਵੀ ਕੀਤੀ। ਇਸ ਮਗਰੋਂ ਉਹ ਆਪਣੇ ਸਾਥੀਆਂ ਨਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਜਦਕਿ ਇੱਕ ਲੜਕੇ ਆਮਿਰ ਖਾਨ ਨੂੰ ਸੱਟ ਲੱਗੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article