20.4 C
Patiāla
Thursday, May 2, 2024

ਮੈੱਸ ਵਰਕਰ ਦੇ ਹਮਲੇ ਦੀ ਸ਼ਿਕਾਰ ਦੀ ਭਾਰਤੀ ਹਵਾਈ ਸੈਨਾ ਦੀ ਮਹਿਲਾ ਅਧਿਕਾਰੀ ਨੇ ਦਮ ਤੋੜਿਆ – punjabitribuneonline.com

Must read


ਚੰਡੀਗੜ੍ਹ, 24 ਜੁਲਾਈ
ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਇਥੇ ਪੰਚਕੂਲਾ ਸਥਿਤ ਥਲ ਸੈਨਾ ਦੇ ਕਮਾਂਡ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ 17 ਜੁਲਾਈ ਨੂੰ ਜੈਸਵਾਲ ਦੀ ਸਰਕਾਰੀ ਰਿਹਾਇਸ਼ ਵਿਖੇ ਮੈੱਸ ਵਰਕਰ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜੈਸਵਾਲ ਨੇ ਸ਼ਨਿੱਚਰਵਾਰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਆਖਰੀ ਸਾਹ ਲਏ। ਮੈੱਸ ਵਰਕਰ ਵੱਲੋਂ ਕੀਤੇ ਹਮਲੇ ਵਿੱਚ ਭਾਰਤੀ ਹਵਾਈ ਸੈਨਾ ਦੀ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਈ ਸੀ। ਪੁਲੀਸ ਮੁਤਾਬਕ ਮੁਲਜ਼ਮ ਲੁੱਟ ਦੇ ਇਰਾਦੇ ਨਾਲ ਜੈਸਵਾਲ ਦੀ ਸਰਕਾਰੀ ਰਿਹਾਇਸ਼ ਵਿਚ ਦਾਖਲ ਹੋਇਆ ਸੀ। ਹਮਲੇ ਦੌਰਾਨ ਜੈਸਵਾਲ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਪਠਾਨਕੋਟ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ 17 ਜੁਲਾਈ ਨੂੰ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। -ਏਐੱਨਆਈ



News Source link

- Advertisement -

More articles

- Advertisement -

Latest article