23.9 C
Patiāla
Friday, May 3, 2024

ਮਨੀਪੁਰ ਘਟਨਾ: ਲੋਕਾਂ ’ਚ ਰੋਸ ਵਧਿਆ

Must read


ਗੁਰਿੰਦਰ ਸਿੰਘ
ਲੁਧਿਆਣਾ, 23 ਜੁਲਾਈ
ਸੀਟੀਯੂ ਪੰਜਾਬ ਦੇ ਝੰਡੇ ਹੇਠ ਲਾਲ ਝੰਡਾ ਬਜਾਜ ਸਨਜ਼ ਮਜ਼ਦੂਰ ਯੂਨੀਅਨ ਦੇ ਸੈਂਕੜੇ ਕਾਰਕੁਨਾਂ ਵੱਲੋਂ ਸੀਟੀਯੂ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਫੋਕਲ ਪੁਆਇੰਟ ਵਿਖੇ ਮਨੀਪੁਰ ਘਟਨਾ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਜਗਦੀਸ਼ ਚੰਦ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮਨੀਪੁਰ ’ਚ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੀ ਹੋਈ ਭੀੜ ਵੱਲੋਂ ਦੋ ਔਰਤਾਂ ਨੂੰ ਨਗਨ ਕਰਕੇ ਅਪਮਾਨਿਤ ਕਰਨ ਅਤੇ ਨਗਨ ਪਰੇਡ ਕਰਾਉਣ ਨਾਲ ਜਿੱਥੇ ਨਾਰੀ ਜਾਤੀ ਦਾ ਵੱਡਾ ਅਪਮਾਨ ਹੋਇਆ ਹੈ ਉੱਥੇ ਪੂਰੇ ਦੇਸ਼ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਬਰ ਜਨਾਹ ਤੋਂ ਬਾਅਦ ਨਗਨ ਹਾਲਤ ’ਚ ਦੋ ਔਰਤਾਂ ਨੂੰ ਮਨੀਪੁਰ ਦੀਆਂ ਸੜਕਾਂ ’ਤੇ ਘੁਮਾਉਣ ਦੀ ਦਿਲਕੰਬਾਊ ਘਟਨਾ ਨੇ ਹਰ ਜਾਗਦੀ ਜ਼ਮੀਰ ਵਾਲੇ ਇਨਸਾਨ ਦਾ ਦਿਮਾਗ ਸੁੰਨ ਕਰਕੇ ਰੱਖ ਦਿੱਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸੀਟੀਯੂ ਪੰਜਾਬ ਵੱਲੋਂ ਪੀੜ੍ਤ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਬਲਰਾਮ ਸਿੰਘ, ਪਵਨ ਕੁਮਾਰ, ਤਹਸੀਲਦਾਰ, ਰਾਮ ਧਨੀ, ਸੁਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਜਵਾਹਰ ਲਾਲ, ਹੀਰਾ ਲਾਲ, ਅਨੂਪ ਗੁਪਤਾ, ਅਸ਼ੋਕ ਕੁਮਾਰ, ਹਰਜੀਤ ਸਿੰਘ‌ ਅਤੇ ਸੁਨੀਲ ਗਿਰੀ ਆਦਿ ਵੀ ਹਾਜ਼ਰ ਸਨ।

ਜਗਰਾਉਂ ਵਿੱਚ ਮੁਜ਼ਾਹਰਾ ਅੱਜ
ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਮਨੀਪੁਰ ਦੀ ਘਟਨਾ ਖ਼ਿਲਾਫ਼ 24 ਜੁਲਾਈ ਨੂੰ ਸ਼ਾਮ ਛੇ ਵਜੇ ਜਗਰਾਉਂ ਦੇ ਕਮੇਟੀ ਪਾਰਕ ਵਿੱਚ ਵੱਡਾ ਇਕੱਠ ਸੱਦਿਆ ਹੈ। ਇਸ ਸਮੇਂ ਸ਼ਹਿਰ ਦੀਆਂ ਸੜਕਾਂ ‘ਤੇ ਰੋਸ ਮਾਰਚ ਕਰਕੇ ਭਾਜਪਾ ਹਕੂਮਤ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਕੰਵਲਜੀਤ ਖੰਨਾ ਅਤੇ ਪ੍ਰਿੰ. ਦਲਜੀਤ ਕੌਰ ਹਠੂਰ ਨੇ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਵੱਡੀ ਗਿਣਤੀ ‘ਚ ਪੁੱਜਣ ਦੀ ਅਪੀਲ ਕੀਤੀ ਹੈ।



News Source link
#ਮਨਪਰ #ਘਟਨ #ਲਕ #ਚ #ਰਸ #ਵਧਆ

- Advertisement -

More articles

- Advertisement -

Latest article