32 C
Patiāla
Sunday, May 5, 2024

ਸੰਗਰੂਰ: ਪੀਆਰਟੀਸੀ ਕਾਮਿਆਂ ਦੀ ਹੜਤਾਲ ਕਾਰਨ ਲੋਕ ਖੱਜਲ ਖੁਆਰ – punjabitribuneonline.com

Must read


ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜੁਲਾਈ
ਚੰਡੀਗੜ੍ਹ ਤੋਂ ਮਨਾਲੀ ਗਈ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਹੜ੍ਹ ਕਾਰਨ ਮੌਤ ਹੋਣ ਤੋਂ ਬਾਅਦ ਅੱਜ ਪੰਜਾਬ ਰੋਡਵੇਜ਼, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਅਤੇ ਅਜ਼ਾਦ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਪੀਆਰਟੀਸੀ ਦੇ ਵਰਕਰਾਂ ਵਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਗਈ ਅਤੇ ਸਥਾਨਕ ਬੱਸ ਸਟੈਂਡ ਨੂੰ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਸਨ, ਜਿਸ ਕਾਰਨ ਬੱਸ ਸਟੈਂਡ ਦੇ ਬਾਹਰ ਸੜਕ ਉਪਰ ਹੀ ਨਿੱਜੀ ਬੱਸਾਂ ਕਤਾਰ ਵਿਚ ਖੜ੍ਹੀਆਂ ਸਨ ਅਤੇ ਸਵਾਰੀਆਂ ਬੱਸਾਂ ਦੀ ਉਡੀਕ ਵਿਚ ਖੱਜਲ ਖੁਆਰ ਹੋ ਰਹੀਆਂ ਸਨ। ਸੜਕ ਉਪਰ ਬੱਸਾਂ ਖੜ੍ਹਨ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਧਰਨੇ ਨੂੰ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਧਰਨਾਕਾਰੀ ਪੀਆਰਟੀਸੀ ਵਰਕਰਾਂ ਵਲੋਂ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਸਾਥੀਆਂ ਨੇ ਡਿਊਟੀ ਦੌਰਾਨ ਆਪਣੀ ਜਾਨ ਗੁਆਈ ਹੈ। ਪੰਜਾਬ ਸਰਕਾਰ ਨੂੰ ਦੋਵੇਂ ਸਾਥੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਪੀਆਰਟੀਸੀ ਕਾਮਿਆਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸ਼ਹੀਦ ਹੋਏ ਦੋਵੇਂ ਸਾਥੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ। ਇਸ ਮੌਕੇ ਯੂਨੀਅਨ ਆਗੂ ਸੁਖਪ੍ਰੀਤ ਸਿੰਘ ਗੋਲਡੀ, ਪਰਦੀਪ ਸਿੰਘ, ਦਵਿੰਦਰ ਸਿੰਘ ਖਿੱਲਰੀਆਂ ਨੇ ਸੰਬੋਧਨ ਕੀਤਾ।



News Source link

- Advertisement -

More articles

- Advertisement -

Latest article