37 C
Patiāla
Tuesday, April 30, 2024

ਕਾਹਨੂੰਵਾਨ: ਬੇਟ ਖੇਤਰ ਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬੀ, ਘਰ ਪਾਣੀ ’ਚ ਘਿਰੇ

Must read


ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 7 ਜੁਲਾਈ
ਦੋ ਦਿਨ ਤੋਂ ਲਗਾਤਾਰ ਬਾਰਸ਼ ਕਾਰਨ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਬੇਟ ਖੇਤਰ ਲਈ ਇਹ ਭਾਰੀ ਸਮੱਸਿਆਵਾਂ ਲੈ ਕੇ ਆਈ ਹੈ। ਬਲਾਕ ਅਧੀਨ ਪੈਂਦੇ ਬੇਟ ਖੇਤਰ ਵਿੱਚੋਂ ਲੰਘਦੀਆਂ ਡਰੇਨਾਂ ਦੀ ਕਥਿਤ ਤੌਰ ’ਤੇ ਸਮੇਂ ਸਿਰ ਸਾਫ਼ ਸਫ਼ਾਈ ਨਾ ਹੋਣ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਵੱਖ ਵੱਖ ਪਿੰਡ ਦੇ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚੋਂ ਲੰਘਦੀਆਂ ਸੇਮ ਨਾਲੀਆਂ ਦੀ ਸਮੇਂ ਸਿਰ ਡਰੇਨਜ਼ ਵਿਭਾਗ ਵੱਲੋਂ ਕਥਿਤ ਤੌਰ ’ਤੇ ਸਫ਼ਾਈ ਨਾ ਕਰਵਾਏ ਜਾਣ ਕਾਰਨ ਬਾਰਸ਼ ਦੇ ਪਾਣੀ ਦੀ ਨਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਡੁੱਬ ਗਈਆਂ ਹਨ। ਇਸ ਦੇ ਨਾਲ ਉਹਨਾਂ ਦੇ ਟਿਊਬਵੈੱਲ ਅਤੇ ਕੁੱਝ ਘਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਸੱਲੋਪੁਰ, ਕੋਟਲੀ ਹਰਚੰਦਾਂ, ਚੱਕਸ਼ਰੀਫ, ਝੰਡਾ ਲੁਬਾਣਾ, ਬਲਵੰਡਾ, ਕੋਟਲਾ ਗੁਜਰਾਂ, ਰਾਜੂਬੇਲਾ, ਛਿਛਰਾ, ਨਾਨੋਵਾਲ ਕਲਾਂ, ਨਾਨੋਵਾਲ ਜੀਂਦੜ, ਨਾਨੋਵਾਲ ਖੁਰਦ, ਫੇਰੋਚੇਚੀ ਪਿੰਡਾ ਦਾ ਦੌਰਾ ਕਰ ਕੇ ਦੇਖਿਆ ਗਿਆ ਕਿ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਦੇ ਨਾਲ ਪਸ਼ੂਆਂ ਦੇ ਹਰੇ ਚਾਰੇ ਦੀ ਫ਼ਸਲ ਅਤੇ ਪਾਣੀ ਵਾਲੇ ਇੰਜਣ ਅਤੇ ਟਿਊਬਵੈਲ ਵੀ ਪਾਣੀ ਵਿੱਚ ਡੁੱਬੇ ਹੋਏ ਸਨ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਫ਼ਸਲ ਜ਼ਿਆਦਾ ਸਮੇਂ ਤੱਕ ਪਾਣੀ ਵਿੱਚ ਡੁੱਬੀ ਰਹੀ ਤਾਂ ਫ਼ਸਲ ਬਰਬਾਦ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਕ ਨੁਕਸਾਨ ਝੱਲਣਾ ਪਏਗਾ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਡਰੇਨਜ਼ ਵਿਭਾਗ ਖ਼ਿਲਾਫ਼ ਡਟ ਕੇ ਰੋਸ ਪ੍ਰਗਟ ਕੀਤਾ ਗਿਆ। ਡਰੇਨਜ਼ ਵਿਭਾਗ ਦੇ ਜੇਈ ਪਰਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਜਿੰਨਾ ਫ਼ੰਡ ਡਰੇਨਾਂ ਦੀ ਸਫ਼ਾਈ ਲਈ ਆਇਆ ਸੀ। ਉਸ ਅਨੁਸਾਰ ਸਫ਼ਾਈ ਕਰਵਾ ਦਿੱਤੀ। ਬਾਕੀ ਡਰੇਨਾਂ ਦੀ ਸਫ਼ਾਈ ਹੋਰ ਫ਼ੰਡ ਮਿਲਣ ਉੱਤੇ ਕਰਵਾ ਦਿੱਤੀ ਜਾਵੇਗੀ।



News Source link

- Advertisement -

More articles

- Advertisement -

Latest article