29.9 C
Patiāla
Thursday, May 9, 2024

ਸੰਗਰੂਰ: ਖਿਡੌਣਾ ਪਿਸਤੌਲ ਦਿਖਾ ਕੇ ਕਾਰ ਖੋਹਣ ਵਾਲਾ ਪੁਲੀਸ ਨੇ ਕਾਬੂ ਕੀਤਾ

Must read


ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੁਲਾਈ
ਸੁਨਾਮ ਸ਼ਹਿਰ ’ਚੋ ਪਿਸਤੌਲ ਦਿਖਾ ਕੇ ਕਾਰ ਖੋਹਣ ਦੇ ਮਾਮਲੇ ਨੂੰ ਪੁਲੀਸ ਵਲੋਂ 48 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਾਰ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 2 ਜੁਲਾਈ ਨੂੰ ਜਸਵੀਰ ਸਿੰਘ ਵਾਸੀ ਪਿੰਡ ਨੇਜੀਆ ਖੇੜਾ ਤਹਿਸੀਲ ਨਾਥੂ ਸ੍ਰੀ ਚਕੋਤਾ ਜ਼ਿਲ੍ਹਾ ਸਿਰਸਾ ਨੇ ਥਾਣਾ ਸਿਟੀ ਸੁਨਾਮ ਵਿਖੇ ਇਤਲਾਹ ਦਿੱਤੀ ਕਿ ਉਸ ਦਾ ਦੋਸਤ ਵਿਜੇ ਕੁਮਾਰ ਉਸ ਦੀ ਸਵਿਫਟ ਕਾਰ ਕਿਸੇ ਕੰਮ ਲਈ ਮੰਗ ਕੇ ਲੈ ਗਿਆ ਸੀ। ਵਿਜੈ ਕੁਮਾਰ ਨੂੰ ਫੋਨ ’ਤੇ ਉਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਪ੍ਰਿੰਸ ਸੋਨੀ ਕਾਰ ’ਤੇ ਸਵਾਰੀ ਛੱਡਣ ਲਈ ਸੁਨਾਮ ਆਏ ਸੀ।

ਸੁਨਾਮ ਪੁੱਜ ਕੇ ਨਾਮਾਲੂਮ ਵਿਅਕਤੀ ਪ੍ਰਿੰਸ ਸੋਨੀ ਨੂੰ ਆਪਣੇ ਨਾਲ ਕਿਸੇ ਦੇ ਘਰ ਆਪਣਾ ਬੈਗ ਰੱਖਣ ਲਈ ਲੈ ਗਿਆ ਤੇ ਪ੍ਰਿੰਸ ਸੋਨੀ ਨੂੰ ਉਥੇ ਬਿਠਾ ਕੇ ਆਪ ਇਕੱਲਾ ਹੀ ਵਾਪਸ ਆ ਗਿਆ, ਜਿਸ ਨੇ ਵਿਜੈ ਕੁਮਾਰ ਨੂੰ ਪਿਸਤੌਲ ਦਿਖਾ ਕੇ ਗੋਲੀ ਮਾਰਨ ਦਾ ਡਰ ਦੇ ਕੇ ਕਾਰ ਖੋਹ ਲੲੀ ਤੇ ਫ਼ਰਾਰ ਹੋ ਗਿਆ। ਐੱਸਪੀ ਡੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਬਣਾਈਆਂ ਗਈਆਂ। ਤਫਤੀਸ਼ ਦੌਰਾਨ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਪਿੰਡ ਕੱਕੜਵਾਲ ਵਿਖੇ ਪੈਟਰੋਲ ਪੰਪ ਤੋਂ ਤਿੰਨ ਹਜ਼ਾਰ ਰੁਪਏ ਦਾ ਤੇਲ ਪਵਾ ਕੇ ਪੈਸੇ ਦਿੱਤੇ ਬਿਨ੍ਹਾਂ ਕਾਰ ਭਜਾ ਕੇ ਲੈ ਗਿਆ। ਪੁਲੀਸ ਵਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਰਵੀ ਸ਼ਰਮਾ ਉਰਫ਼ ਰਵੀ ਵਾਸੀ ਨੇੜੇ ਆਦਰਸ਼ ਰੋਡ ਧੂਰੀ ਨੂੰ ਗ੍ਰਿਫ਼ਤਾਰ ਕਰਕੇ ਖੋਹ ਕੀਤੀ ਕਾਰ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਤੌਲ ਬਰਾਮਦ ਕਰਵਾਇਆ ਗਿਆ। ਜ਼ਿਲ੍ਹਾ ਪੁਲੀਸ ਵਲੋਂ ਮੁਲਜ਼ਮ ਦੀਆਂ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀਆਂ ਸਨ। ਪੁਲੀਸ ਅਨੁਸਾਰ 48 ਘੰਟਿਆਂ ਦੇ ਅੰਦਰ ਅੰਦਰ ਕਾਰ ਖੋਹ ਦਾ ਮਾਮਲਾ ਹੱਲ ਕਰ ਲਿਆ ਹੈ। ਇਸ ਮੌਕੇ ਐੱਸਪੀ ਡੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਕਰਨ ਸਿੰਘ ਸੰਧੂ, ਥਾਣਾ ਸਿਟੀ ਸੁਨਾਮ ਦੇ ਐੱਸਐੱਚਓ ਦੀਪਇੰਦਰ ਪਾਲ ਸਿੰਘ ਮੌਜੂਦ ਸਨ।



News Source link

- Advertisement -

More articles

- Advertisement -

Latest article