24.2 C
Patiāla
Monday, April 29, 2024

ਕਣਕ ’ਤੇ ਦਰਾਮਦ ਡਿਊਟੀ ਘਟਾ ਸਕਦੀ ਹੈ ਸਰਕਾਰ

Must read


ਨਵੀਂ ਦਿੱਲੀ (ਟਨਸ): ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਦੇਸ਼ ਵਿੱਚ ਕਣਕ ਦੀਆਂ ਪ੍ਰਚੂਨ ਕੀਮਤਾਂ ’ਤੇ ਕਾਬੂ ਪਾਉਣ ਲਈ ਦਰਾਮਦ ਡਿਊਟੀ ਘਟਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਰਾਦਾ ਪ੍ਰਚੂਨ ਕੀਮਤਾਂ ਉੱਤੇ ਕਿਸੇ ਵੀ ਹਾਲਤ ’ਚ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਭੰਡਾਰਨ ’ਤੇ ਪਹਿਲਾਂ ਹੀ ਹੱਦ ਤੈਅ ਕਰ ਦਿੱਤੀ ਗਈ ਹੈ ਅਤੇ ਹੁਣ ਖੁੱਲ੍ਹੀ ਮੰਡੀ ਵਿਕਰੀ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਹੈ। ਫਿਲਹਾਲ, ਕਣਕ ’ਤੇ ਦਰਾਮਦ ਡਿਊਟੀ 40 ਫ਼ੀਸਦੀ ਹੈ। ਐੱਫਸੀਆਈ ਪ੍ਰਚੂਨ ਕੀਮਤਾਂ ਘਟਾਉਣ ਦੇ ਇਰਾਦੇ ਨਾਲ ਯੋਜਨਾ ਤਹਿਤ ਖੁੱਲ੍ਹੀ ਮੰਡੀ ਵਿੱਚ ਕਣਕ ਅਤੇ ਚੌਲ ਵੇਚਣਾ ਸ਼ੁਰੂ ਕਰੇਗਾ। ਕਣਕ ਦੀ ਈ-ਨਿਲਾਮੀ 28 ਜੂਨ ਤੋਂ ਸ਼ੁਰੂ ਹੋਵੇਗੀ, ਜਦਕਿ ਚੌਲਾਂ ਦੀ ਇੱਕ ਜੁਲਾਈ ਤੋਂ ਸ਼ੁਰੂ ਹੋਵੇਗੀ। 



News Source link

- Advertisement -

More articles

- Advertisement -

Latest article