30.9 C
Patiāla
Thursday, May 16, 2024

ਭਵਾਨੀਗੜ੍ਹ: ਜੀਓਜੀ ਸਾਬਕਾ ਸੈਨਿਕਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 24 ਜੂਨ

ਨੌਕਰੀ ਤੋਂ ਹਟਾਏ ਜੀਓਜੀ ਸਾਬਕਾ ਸੈਨਿਕ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜੀਓਜੀ ਸਾਬਕਾ ਸੈਨਿਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਫਲਾਇੰਗ ਅਫਸਰ ਕਮਲ ਵਰਮਾ, ਕੈਪਟਨ ਸਿਕੰਦਰ ਸਿੰਘ ਫੱਗੂਵਾਲਾ ਅਤੇ ਹੌਲਦਾਰ ਗੁਰਮੀਤ ਸਿੰਘ ਕਾਲਾਝਾੜ ਨੇ ਦੱਸਿਆ ਕਿ ਆਪ ਸਰਕਾਰ ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਹਜ਼ਾਰਾਂ ਜੀਓਜੀ ਨੂੰ ਨੌਕਰੀਆਂ ਤੋਂ ਫ਼ਾਰਗ ਕਰ ਦਿੱਤਾ। ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਖ਼ਿਲਾਫ਼ ਪੂਰੇ ਪੰਜਾਬ ਅੰਦਰ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਜੀਓਜੀ ਟੀਮ ਦੀ ਸੂਬਾ ਟੀਮ ਦੀਆਂ ਹੁਣ ਤੱਕ ਤਕਰੀਬਨ 7 ਮੀਟਿੰਗਾਂ ਹੋ ਚੁਕੀਆਂ ਸਨ, ਜੋ ਬੇਸਿੱਟਾ ਰਹੀਆਂ। ਸਾਬਕਾ ਫੌਜੀਆਂ ਵੱਲੋਂ ਆਪਣੀ ਸੁਣਵਾਈ ਨਾ ਹੁੰਦੀ ਦੇਖ ਕੇ ਅੱਜ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਸਾਬਕਾ ਸੈਨਿਕਾਂ ਪ੍ਰਤੀ ਗੈਰ ਸੰਜੀਦਾ ਹੋ ਕੇ ਇਨਸਾਫ ਦੇਣ ਤੋਂ ਭੱਜੇਗੀ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਜੀਓਜੀ ਸਕੀਮ ਬੰਦ ਕਰਨ ਸਮੇਂ ਸਾਬਕਾ ਸੈਨਿਕਾਂ ਖ਼ਿਲਾਫ਼ ਬੋਲੀ ਭੱਦੀ ਸਬਦਾਵਲੀ ਬੋਲਣ ਵਾਲੇ ਮੰਤਰੀ ਮੁਆਫੀ ਮੰਗਣ, ਬਿਨਾਂ ਕਿਸੇ ਵਜ੍ਹਾ ਤੋਂ ਬੰਦ ਕੀਤੀ ਜੀਓਜੀ ਸਕੀਮ ਬਹਾਲ ਕਰਨ। ਇਸ ਮੌਕੇ ਹੌਲਦਾਰ ਹਰਮੇਲ ਸਿੰਘ ਝਨੇੜੀ, ਸੂਬੇਦਾਰ ਜਗਰੂਪ ਸਿੰਘ ਘਰਾਚੋਂ, ਕੈਪਟਨ ਬਲਜੀਤ ਸਿੰਘ ਚੱਕ ਕਲਾਂ, ਹੌਲਦਾਰ ਜਗਤਾਰ ਸਿੰਘ ਹਲਵਾਰਾ, ਸੂਬੇਦਾਰ ਨਿਰਮਲ ਸਿੰਘ ਚੱਕ ਕਲਾਂ, ਸੂਬੇਦਾਰ ਮੇਜਰ ਅਮਰੀਕ ਸਿੰਘ ਝਾੜਵਾਂ, ਹੌਲਦਾਰ ਗੁਰਚਰਨ ਸਿੰਘ ਮਹਿਸਮਪੁਰ ਹਾਜ਼ਰ ਸਨ। ਇਸੇ ਦੌਰਾਨ ਜਬਰ ਵਿਰੋਧੀ ਮਜ਼ਦੂਰ ਮੋਰਚਾ ਪੰਜਾਬ ਦੇ ਕਨਵੀਨਰ ਕ੍ਰਿਸ਼ਨ ਸਿੰਘ ਭੜੋ ਨੇ ਜੀਓਜੀ ਦੇ ਸਮਰਥਨ ਦਾ ਐਲਾਨ ਕੀਤਾ।





News Source link

- Advertisement -

More articles

- Advertisement -

Latest article