32.9 C
Patiāla
Monday, April 29, 2024

ਸਪੈਸ਼ਲ ਓਲੰਪਿਕਸ: ਭਾਰਤੀ ਖਿਡਾਰੀਆਂ ਨੇ 55 ਤਗ਼ਮੇ ਜਿੱਤੇ

Must read


ਬਰਲਿਨ, 22 ਜੂਨ

ਭਾਰਤੀ ਦਲ ਨੇ ਇੱਥੇ ਸਪੈਸ਼ਲ ਓਲੰਪਿਕਸ ਵਿਸ਼ਵ ਗਰਮ ਰੁੱਤ ਖੇਡਾਂ ਵਿੱਚ 50 ਤੋਂ ਵੱਧ ਤਗ਼ਮੇ ਜਿੱਤ ਲਏ ਹਨ। ਦਿਨ ਦੇ ਮੁਕਾਬਲੇ ਖਤਮ ਹੋਣ ਮਗਰੋਂ ਭਾਰਤ ਹੁਣ ਤੱਕ 55 ਤਗ਼ਮੇ ਜਿੱਤ ਚੁੱਕਾ ਹੈ ਜਿਸ ਵਿੱਚ 15 ਸੋਨ, 27 ਚਾਂਦੀ ਅਤੇ 13 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤੀ ਖਿਡਾਰੀਆਂ ਨੇ ਇਹ ਤਗ਼ਮੇ ਅਥਲੈਟਿਕਸ, ਸਾਈਕਲਿੰਗ, ਪਾਵਰਲਿਫਟਿੰਗ, ਰੋਲਰ ਸਕੇਟਿੰਗ ਅਤੇ ਤੈਰਾਕੀ ਵਿੱਚ ਹਾਸਲ ਕੀਤੇ। ਬੁੱਧਵਾਰ ਨੂੰ ਭਾਰਤ ਨੇ ਤੈਰਾਕੀ ਵਿੱਚ ਪੰਜ (3 ਸੋਨ, 1 ਚਾਂਦੀ ਅਤੇ 1 ਕਾਂਸੀ) ਤਗ਼ਮੇ ਜਦਕਿ ਸਾਈਕਲਿੰਗ ਵਿੱਚ ਛੇ (3 ਸੋਨ, 2 ਚਾਂਦੀ ਅਤੇ 1 ਕਾਂਸੀ) ਤਗ਼ਮੇ ਜਿੱਤੇ। ਇਨ੍ਹਾਂ ਵਿੱਚੋਂ ਪਹਿਲਾਂ ਨੀਲ ਯਾਦਵ ਨੇ 5 ਕਿਲੋਮੀਟਰ ਰੋਡ ਰੇਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਬਾਅਦ ਵਿੱਚ ਯਾਦਵ, ਸ਼ਿਵਾਨੀ ਅਤੇ ਇੰਦੂ ਪ੍ਰਕਾਸ਼ ਨੇ ਇਕ ਕਿਲੋਮੀਟਰ ਟਾਈਮ ਟਰਾਇਲ ਵਿੱਚ ਸੋਨ ਤਗ਼ਮੇ ਜਦਕਿ ਕਲਪਨਾ, ਜੇਨਾ ਅਤੇ ਜਯਾਸੀਲਾ ਅਰਬੁਥਰਾਜ ਨੇ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ। -ਪੀਟੀਆਈ





News Source link

- Advertisement -

More articles

- Advertisement -

Latest article