38.2 C
Patiāla
Friday, May 3, 2024

ਫਿਚ ਨੇ ਜੀਡੀਪੀ ਅਨੁਮਾਨ ਨੂੰ 6 ਤੋਂ ਵਧਾ ਕੇ 6.3 ਫੀਸਦ ਕੀਤਾ

Must read


ਨਵੀਂ ਦਿੱਲੀ, 22 ਜੂਨ

ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 2023-24 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅਨੁਮਾਨ ਨੂੰ ਵਧਾ ਕੇ 6.3 ਫੀਸਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਿਚ ਨੇ ਭਾਰਤ ਦੀ ਵਿਕਾਸ ਦਰ ਛੇ ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਰੇਟਿੰਗ ਏਜੰਸੀ ਫਿਚ ਨੇ ਜਨਵਰੀ-ਮਾਰਚ ਤਿਮਾਹੀ ’ਚ ਬਿਹਤਰ ਵਿਕਾਸ ਦਰ ਦੇ ਆਧਾਰ ‘ਤੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਵਧਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2022-23 ਵਿੱਚ ਵਾਧਾ ਦਰ 7.2 ਫੀਸਦ ਰਹੀ ਸੀ ਜਦੋਂਕਿ 2021-22 ਵਿੱਚ ਦੇਸ਼ ਦਾ ਅਰਥਚਾਰਾ 9.1 ਫੀਸਦ ਦੀ ਦਰ ਨਾਲ ਵਧਿਆ ਸੀ। ਰੇਟਿੰਗ ਏਜੰਸੀ ਨੇ ਕਿਹਾ, ‘‘ਭਾਰਤੀ ਅਰਥਚਾਰਾ ਵਿਆਪਕ ਰੂਪ ਤੋਂ ਮਜ਼ਬੂਤ ਹੈ। 2023 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿੱਚ ਇਹ ਸਾਲਾਨਾ ਅਧਾਰ 6.1 ਫੀਸਦ ਦੀ ਦਰ ਨਾਲ ਵਧੀ ਹੈ। ਹਾਲੀਆ ਮਹੀਨਿਆਂ ਵਿੱਚ ਵਾਹਨਾਂ ਦੀ ਵਿਕਰੀ ਦੇ ਅੰਕੜੇ ਬਿਹਤਰ ਰਹੇੇ ਹਨ। -ਪੀਟੀਆਈ 



News Source link

- Advertisement -

More articles

- Advertisement -

Latest article