37.3 C
Patiāla
Saturday, May 4, 2024

ਚਾਰ ਆਈਏਐੱਸ ਤੇ 34 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 2 ਜੂਨ 

ਪੰਜਾਬ ਸਰਕਾਰ ਨੇ 4 ਆਈਏਐੱਸ ਤੇ 34 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਪ੍ਰਸ਼ਾਸਕੀ ਫੇਰਬਦਲ ਤਹਿਤ ਆਈਏਐੱਸ ਪਰਮਵੀਰ ਸਿੰਘ  ਨੂੰ ਏਡੀਸੀ ਖੰਨਾ, ਪੱਲਵੀ ਨੂੰ ਏਡੀਸੀ  (ਸ਼ਹਿਰੀ) ਬਠਿੰਡਾ, ਗੌਤਮ ਜੈਨ  ਨੂੰ ਏਡੀਸੀ (ਜਨਰਲ) ਲੁਧਿਆਣਾ, ਟੀ. ਬੇਨਿਥ ਨੂੰ ਏਡੀਸੀ (ਵਿਕਾਸ) ਮਾਨਸਾ ਅਤੇ ਬਰਨਾਲਾ ਦਾ  ਵਾਧੂ  ਕਾਰਜਭਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀਆਂ ’ਚ  ਗੁਰਪ੍ਰੀਤ ਸਿੰਘ ਥਿੰਦ ਨੂੰ  ਸ਼ਹਿਰੀ ਵਿਕਾਸ  ਵਿਭਾਗ ਤਹਿਤ  ਮੁੱਖ ਪ੍ਰਸ਼ਾਸਕ  ਪਟਿਆਲਾ ਤੋਂ ਇਲਾਵਾ ਏਡੀਸੀ ਪਟਿਆਲਾ ਦਾ ਵਾਧੂ ਚਾਰਜ,  ਰਾਹੁਲ ਚਾਬਾ ਨੂੰ  ਏਡੀਸੀ ਹੁਸ਼ਿਆਰਪੁਰ, ਸੁਭਾਸ਼ ਚੰਦਰ ਨੂੰ  ਏਡੀਸੀ ਗੁਰਦਾਸਪੁਰ,  ਦਲਵਿੰਦਰ ਜੀਤ ਸਿੰਘ ਨੂੰ  ਵਾਧੂ ਕਾਰਜਭਾਰ ਸਕੱਤਰ ਮੰਡੀ ਬੋਰਡ ਅਤੇ ਵਾਧੂ ਕਾਰਜਭਾਰ  ਨਿਊ ਮੰਡੀ ਟਾਊਨ ਪੰਜਾਬ, ਦਲਜੀਤ ਕੌਰ ਨੂੰ ਵਾਧੂ ਕਾਰਜਭਾਰ  ਸਕੱਤਰ ਆਮ ਰਾਜ ਪ੍ਰਬੰਧ ਵਿਭਾਗ, ਜਗਜੀਤ ਸਿੰਘ ਨੂੰ ਏਡੀਸੀ  ਪਟਿਆਲਾ, ਅਨੀਤਾ ਦਰਸ਼ੀ ਨੂੰ  ਏਡੀਸੀ ਪੇਂਡੂ ਵਿਕਾਸ ਮੋਗਾ, ਰੁਪਿੰਦਰ  ਪਾਲ ਸਿੰਘ, ਏਡੀਸੀ ਸ਼ਹਿਰੀ ਵਿਕਾਸ ਲੁਧਿਆਣਾ, ਮਨਦੀਪ ਕੌਰ ਏਡੀਸੀ ਬਠਿੰਡਾ, ਈਸ਼ਾ ਸਿੰਗਲਾ ਏਡੀਸੀ ਰੂਪਨਗਰ, ਨਿਧੀ ਕੁਮਾਰ ਨੂੰ ਏਡੀਸੀ ਮੋਗਾ, ਲਵਜੀਤ ਕਲਸੀ ਏਡੀਸੀ  ਦਿਹਾਤੀ ਮੋਗਾ,  ਅਮਰਜੀਤ  ਨੂੰ ਵਾਧੂ ਕਾਰਜਭਾਰ ਮੁੱਖ ਪ੍ਰਸ਼ਾਸ਼ਕ  ਲੁਧਿਆਣਾ, ਜੋਤੀ ਬਾਲਾ ਏਡੀਸੀ ਫਰੀਦਕੋਟ, ਰਾਜਪਾਲ ਸਿੰਘ ਨੂੰ  ਪੰਜਾਬ ਸਟੇਟ  ਐੱਨਆਰਆਈ ਕਮਿਸ਼ਨ  ਦਾ ਸਕੱਤਰ, ਸੁਰਿੰਦਰ ਸਿੰਘ ਨੂੰ  ਏਡੀਸੀ ਮਲੇਰਕੋਟਲਾ, ਅਨੁਪ੍ਰੀਤ ਜੌਹਲ ਨੂੰ  ਏਡੀਸੀ ਦਿਹਾਤੀ ਵਿਕਾਸ ਪਟਿਆਲਾ, ਨਰਿੰਦਰ ਸਿੰਘ (1)  ਨੂੰ ਐੱਸਡੀਐਮ ਤਪਾ ਮੰਡੀ, ਕਨੂ ਥਿੰਦ ਐੱਸਡੀਐਮ ਮੁਕੇਰੀਆਂ, ਪੂਨਮ ਸਿੰਘ ਨੂੰ ਕਮਿਸ਼ਨਰ  ਨਗਰ ਨਿਗਮ ਮੋਗਾ, ਅਰਵਿੰਦ ਕੁਮਾਰ ਨੂੰ ਐੱਸਡੀਐਮ ਦੀਨਾਨਗਰ, ਰਣਦੀਪ ਸਿੰਘ ਨੂੰ ਐੱਸਡੀਐਮ ਫਤਿਹਗੜ੍ਹ ਸਾਹਿਬ, ਮਨਜੀਤ ਕੌਰ ਐੱਸਡੀਐਮ ਜਗਰਾਓਂ, ਪਰਮਜੀਤ ਸਿੰਘ 3 ਨੂੰ ਐੱਸਡੀਐਮ ਖੰਨਾ,  ਸੁਰਿੰਦਰ ਕੌਰ ਨੂੰ ਐੱਸਡੀਐਮ ਅਮਰਗੜ੍ਹ,  ਅਮਰਿੰਦਰ ਸਿੰਘ ਮੱਲੀ ਨੂੰ ਐੱਸਡੀਐਮ ਸਰਦੂਲਗੜ੍ਹ, ਪ੍ਰੋਮਿਲਾ ਸ਼ਰਮਾ ਨੂੰ ਐੱਸਡੀਐਮ ਨੰਗਲ, ਸੰਜੀਵ ਕੁਮਾਰ ਨੂੰ ਐੱਸਡੀਐਮ ਖਮਾਣੋਂ, ਪਰਲੀਨ ਕੌਰ ਬਰਾੜ ਨੂੰ ਐੱਸਡੀਐਮ ਰਾਜਪੁਰਾ, ਹਰਕੰਵਲਜੀਤ ਸਿੰਘ ਨੂੰ ਐੱਸਡੀਐਮ ਬਾਘਾਪੁਰਾਣਾ, ਅਸ਼ਵਨੀ ਅਰੋੜਾ ਨੂੰ ਐੱਸਡੀਐਮ ਡੇਰਾ ਬਾਬਾ ਨਾਨਕ, ਮਨਪ੍ਰੀਤ ਰਾਣਾ ਨੂੰ ਐੱਸਡੀਐਮ ਬੰਗਾ ਅਤੇ ਅਨਿਲ ਗੁਪਤਾ ਨੂੰ ਐੱਸਡੀਐਮ ਭਿੱਖੀਵਿੰਡ ਨਿਯੁਕਤ ਕੀਤਾ ਗਿਆ ਹੈ। 

ਤਿੰਨ ਪੁਲੀਸ ਅਧਿਕਾਰੀਆਂ ਨੂੰ ਵਾਧੂ ਚਾਰਜ

ਤਿੰਨ ਪੁਲੀਸ ਅਧਿਕਾਰੀਆਂ ਨੂੰ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਮੁਕਤਸਰ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂੰ  ਏਆਈਜੀ ਪੀਏਪੀ ਜਲੰਧਰ, ਐੱਸਐੱਸਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਨੂੰ ਏਆਈਜੀ ਅਪਰੇਸ਼ਨ ਪੀਏਪੀ ਜਲੰਧਰ ਅਤੇ ਬਰਨਾਲਾ ਦੇ ਐੱਸਪੀ  ਰਮਨੀਸ਼ ਕੁਮਾਰ ਨੂੰ ਸਹਾਇਕ ਕਮਾਂਡੈਂਟ ਤੀਜੀ ਆਈਆਰਬੀ ਲੁਧਿਆਣਾ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।





News Source link

- Advertisement -

More articles

- Advertisement -

Latest article