25.1 C
Patiāla
Friday, May 3, 2024

ਜੈਸ਼ੰਕਰ ਨੇ ਬਰਿਕਸ ਆਗੂਆਂ ਦੀ ਮੀਟਿੰਗ ’ਚ ਹਿੱਸਾ ਲਿਆ

Must read


ਕੇਪਟਾਊਨ, 2 ਜੂਨ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ‘ਬਰਿਕਸ’ ਸਮੂਹ ਨਾ ਕੇਵਲ ਬਹੁ-ਧਰੁਵੀ ਸੰਸਾਰ ਨੂੰ ਪ੍ਰਦਰਸ਼ਿਤ ਕਰਦਾ ਹੈ, ਬਲਕਿ ਕੌਮਾਂਤਰੀ ਚੁਣੌਤੀਆਂ ਨਾਲ ਨਜਿੱਠਣ ਦੇ ਕਈ ਤਰੀਕੇ ਤੇ ਰਾਹ ਵੀ ਦੱਸਦਾ ਹੈ। ‘ਫਰੈਂਡਜ਼ ਆਫ ਬਰਿਕਸ’ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਬਰਿਕਸ ਹੁਣ ਬਦਲ ਨਹੀਂ ਹੈ, ਪਰ ਆਲਮੀ ਪੱਧਰ ’ਤੇ ਸਥਾਪਿਤ ਫੀਚਰ ਵਾਂਗ ਹੈ। ਇਸ ਮੌਕੇ ਬ੍ਰਿਕਸ ਦੇਸ਼ਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਵਿੱਤੀ ਲੈਣ-ਦੇਣ ’ਚ ਆਪੋ-ਆਪਣੇ ਮੁਲਕਾਂ ਦੀ ਕਰੰਸੀ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਨਾਲ ਹੀ ਇਨ੍ਹਾਂ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਨੇ ਨਿਯਮਾਂ-ਅਧਾਰਿਤ, ਖੁੱਲ੍ਹੇ ਅਤੇ ਪਾਰਦਰਸ਼ੀ ਵਿਸ਼ਵ ਵਪਾਰ ਲਈ ਵਚਨਬੱਧਤਾ ਪ੍ਰਗਟਾਈ। -ਪੀਟੀਆਈ



News Source link

- Advertisement -

More articles

- Advertisement -

Latest article