35.7 C
Patiāla
Friday, May 10, 2024

ਥਾਈਲੈਂਡ ਓਪਨ: ਕਿਰਨ ਜੌਰਜ ਪ੍ਰੀ-ਕੁਆਰਟਰ ’ਚ; ਸਿੰਧੂ ਬਾਹਰ

Must read


ਬੈਂਕਾਕ, 31 ਮਈ

ਮੁੱਖ ਅੰਸ਼

  • ਅਸ਼ਮਿਤਾ ਤੇ ਸਾਇਨਾ ਨੇਹਵਾਲ ਅਗਲੇ ਦੌਰ ’ਚ ਦਾਖਲ

ਭਾਰਤ ਦੇ ਬੈਡਮਿੰਟਨ ਖਿਡਾਰੀ ਕਿਰਨ ਜੌਰਜ ਨੇ ਵੱਡਾ ਉਲਟਫੇਰ ਕਰਦਿਆਂ ਅੱਜ ਇਥੇ ਦੁਨੀਆ ਦੇ ਨੌਵੇਂ ਨੰਬਰ ਦੇ ਚੀਨ ਦੇ ਖਿਡਾਰੀ ਸ਼ੀ ਯੁਕੀ ਨੂੰ ਸਿੱਧੀ ਗੇਮ ਵਿੱਚ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸੇ ਦੌਰਾਨ ਮਹਿਲਾ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਅਸ਼ਮਿਤਾ ਚਾਹਿਲਾ ਤੇ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ਵਿੱਚ ਦਾਖਲ ਹੋ ਗਈਆਂ ਹਨ ਜਦੋਂਕਿ ਲਕਸ਼ਿਆ ਸੇਨ ਅਤੇ ਦੁਨੀਆ ਦੀ ਚੌਥੇ ਨੰਬਰ ਦੀ ਪੁਰਸ਼ ਬੈਡਮਿੰੰਟਨ ਜੋੜੀ ਸਾਤਵਿਕ ਸਾਈਰਾਜ ਤੇ ਚਿਰਾਗ ਸ਼ੈਟੀ ਵੀ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਈ ਹੈ।

ਇਕ ਹੋਰ ਜਾਣਕਾਰੀ ਅਨੁਸਾਰ ਕਿਦਾਂਬੀ ਸ੍ਰੀਕਾਂਤ ਅਤੇ ਬੀ. ਸਾਈ ਪ੍ਰਨੀਤ ਪੁਰਸ਼ ਸਿੰਗਲਜ਼ ਦੇ ਮੁਕਾਬਲਿਆਂ ਵਿੱਚੋਂ ਜਲਦੀ ਹੀ ਬਾਹਰ ਹੋ ਗਏ ਪਰ ਉੜੀਸਾ ਓਪਨ ਦੇ ਜੇਤੂ ਕਿਰਨ ਜੌਰਜ ਨੇ 2018 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦੇ ਤਗਮਾ ਜੇਤੂ ਸ਼ੀ ਯੁਕੀ ਨੂੰ 21-18, 22-20 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ। ਅਗਲੇ ਦੌਰ ਵਿੱਚ ਕਿਰਨ ਦਾ ਮੁਕਾਬਲਾ ਚੀਨ ਦੇ ਵੇਂਗ ਹੋਂਗ ਯੇਂਗ ਨਾਲ ਹੋਵੇਗਾ।

ਅੱਜ ਦੇ ਹੋਰਨਾਂ ਮੁਕਾਬਲਿਆਂ ਵਿੱਚ ਕੁਆਲੀਫਾਇਰ ਅਸ਼ਮਿਤਾ ਨੇ ਹਮਵਤਨ ਮਾਲਵਿਕਾ ਨੂੰ 21-17, 21-14 ਨਾਲ ਹਰਾਇਆ। -ਪੀਟੀਆਈ





News Source link

- Advertisement -

More articles

- Advertisement -

Latest article