26.6 C
Patiāla
Sunday, April 28, 2024

ਅਲਬਰਟਾ ਵਿੱਚ ਵਿਧਾਇਕ ਬਣਿਆ ਮੋਗਾ ਜ਼ਿਲ੍ਹੇ ਦਾ ਗੁਰਿੰਦਰ ਬਰਾੜ

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 31 ਮਈ

ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਕੈਲਗਰੀ ਨਾਰਥ ਈਸਟ ਹਲਕੇ ਤੋਂ ਮੋਗਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਲੰਡੇ ਦਾ ਨੌਜਵਾਨ ਗੁਰਿੰਦਰ ਬਰਾੜ ਵਿਧਾਇਕ ਚੁਣਿਆ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ ਫਰੀਦਕੋਟ ਵਿੱਚ ਗਰੀਨ ਐਵੇਨਿਊ ਵਿੱਚ ਵੀ ਹੈ। ਗੁਰਿੰਦਰ ਬਰਾੜ ਦੇ ਵਿਧਾਇਕ ਚੁਣੇ ਜਾਣ ਦੀ ਖ਼ਬਰ ਆਉਣ ਮਗਰੋਂ ਪਿੰਡ ਲੰਡੇ ਵਿੱਚ ਖੁਸ਼ੀ ਦਾ ਮਾਹੌਲ ਹੈ। ਗੁਰਿੰਦਰ ਬਰਾੜ ਨੇ ਇਹ ਚੋਣ ਐੱਨਡੀਪੀ ਦੀ ਟਿਕਟ ’ਤੇ ਜਿੱਤੀ। ਉਸ ਨੂੰ ਕੈਲਗਰੀ ਦੇ ਨਾਰਥ ਈਸਟ ਵਿੱਚ 11,111 ਵੋਟਾਂ ਪਈਆਂ, ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰ ਲੁਧਿਆਣਾ ਜ਼ਿਲ੍ਹੇ ਕਸਬਾ ਸੁਧਾਰ ਦੇ ਨਿਵਾਸੀ ਇੰਦਰ ਗਰੇਵਾਲ ਨੂੰ 9,078 ਵੋਟਾਂ ਮਿਲੀਆਂ।

ਤਹਿਸੀਲਦਾਰ ਪਵਨ ਗੁਲਾਟੀ ਨੇ ਦੱਸਿਆ ਕਿ ਗੁਰਿੰਦਰ ਬਰਾੜ ਨੇ ਦਸਵੀਂ ਦੀ ਪੜ੍ਹਾਈ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਤੋਂ ਕੀਤੀ ਹੈ। ਉਸ ਦੇ ਪਿਤਾ ਗੁਰਬਚਨ ਬਰਾੜ ਅਧਿਆਪਕ ਵਜੋਂ ਸੇਵਾਮੁਕਤ ਹੋਣ ਮਗਰੋਂ ਸਾਲ 2008 ਵਿੱਚ ਵਿਦੇਸ਼ ਚਲੇ ਗਏ ਅਤੇ ਪੱਕੇ ਤੌਰ ’ਤੇ ਕੈਨੇਡਾ ਵਿੱਚ ਵੱਸ ਗਏ ਸਨ। ਉਨ੍ਹਾਂ ਦੱਸਿਆ ਗੁਰਿੰਦਰ ਬਰਾੜ ਆਪਣੇ ਹਲਕੇ ਦਾ ਹਰਮਨ ਪਿਆਰਾ ਨੇਤਾ ਹੈ ਅਤੇ ਉਸ ਵੱਲੋਂ ਕੀਤੇ ਕੰਮਾਂ ਖ਼ਾਸ ਕਰ ਪੰਜਾਬੀਆਂ ਦੇ ਵਿਕਾਸ ਲਈ ਪਾਏ ਯੋਗਦਾਨ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਹੈ। ਉਸ ਦੀ ਜਿੱਤ ਦਾ ਪਤਾ ਲੱਗਦਿਆਂ ਹੀ ਪਿੰਡ ’ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ। 





News Source link

- Advertisement -

More articles

- Advertisement -

Latest article