29.1 C
Patiāla
Sunday, May 5, 2024

ਦਿੱਲੀ ਬਾਰੇ ਕੇਂਦਰੀ ਆਰਡੀਨੈਂਸ ਖ਼ਿਲਾਫ਼ ਸੀਪੀਐੱਮ ਨੇ ਕੇਜਰੀਵਾਲ ਨੂੰ ਸਮਰਥਨ ਦਿੱਤਾ

Must read


ਨਵੀਂ ਦਿੱਲੀ, 30 ਮਈ

ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਨੇ ਦਿੱਲੀ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਨਿਯੰਤਰਣ ਬਾਰੇ ਕੇਂਦਰ ਦੇ ਆਰਡੀਨੈਂਸ ਦੀ ਨਿੰਦਾ ਕੀਤੀ ਅਤੇ ਇਸ ਬਾਰੇ ਬਿੱਲ ਆਉਣ ’ਤੇ ਸੰਸਦ ਵਿੱਚ ਇਸ ਦਾ ਵਿਰੋਧ ਕਰਨ ਲਈ ‘ਆਪ’ ਨੂੰ ਆਪਣੀ ਪਾਰਟੀ ਦੀ ਹਮਾਇਤ ਦਿੱਤੀ। ਉਨ੍ਹਾਂ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਵਿਚ ਪ੍ਰਸ਼ਾਸਨਿਕ ਸੇਵਾਵਾਂ ‘ਤੇ ਆਰਡੀਨੈਂਸ ਨੂੰ ਲਾਗੂ ਕਰਨਾ ਸੰਵਿਧਾਨ ਦੀ ਉਲੰਘਣਾ’ ਹੈ ਅਤੇ ਅਜਿਹਾ ਕਿਸੇ ਵੀ ਗੈਰ-ਭਾਜਪਾ ਸਰਕਾਰ ਨਾਲ ਹੋ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਖੱਬੇ ਪੱਖੀ ਪਾਰਟੀ ਦਾ ਸਮਰਥਨ ਮੰਗਣ ਲਈ ਇੱਥੇ ਸੀਪੀਆਈ (ਐਮ) ਦੇ ਦਫ਼ਤਰ ਵਿੱਚ ਯੇਚੂਰੀ ਨਾਲ ਮੁਲਾਕਾਤ ਕੀਤੀ।



News Source link

- Advertisement -

More articles

- Advertisement -

Latest article