25.8 C
Patiāla
Saturday, April 27, 2024

ਖਾਪਾਂ ਵੱਲੋਂ ਪਿੰਡ ਪਿੰਡ ਅੰਦੋਲਨ ਮਘਾਉਣ ਦੀ ਚਿਤਾਵਨੀ

Must read


ਪ੍ਰਦੀਪ ਸਾਹੂ

ਚਰਖੀ ਦਾਦਰੀ, 29 ਮਈ

ਦਿੱਲੀ ਵਿੱਚ ਐਤਵਾਰ ਨੂੰ ਪੁਲੀਸ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਕੀਤੀ ਵਧੀਕੀ ਤੋਂ ਦੁਖੀ ਖਾਪਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਧੀਆਂ ਨਾਲ ਹੋੲੇ ਜ਼ੁਲਮ ਦਾ ਬਦਲਾ ਲੈਣਗੇ ਤੇ ਇਸ ਲਈ ਖਾਪਾਂ ਕੁਝ ਵੀ ਕਰਨ ਲਈ ਤਿਆਰ ਹਨ। ਖਾਪਾਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਧਰਨਾਕਾਰੀ ਪਹਿਲਵਾਨਾਂ ਦੇ ਤੰਬੂ ਪੁੱਟ ਕੇ ਗ਼ਲਤ ਕੀਤਾ ਤੇ ਹੁਣ ਖਾਪ ਪੰਚਾਇਤਾਂ ਪਿੰਡ ਪਿੰਡ ਜਾ ਕੇ ਅੰਦੋਲਨ ਨੂੰ ਵੱਡਾ ਰੂਪ ਦੇਣਗੀਆਂ। ਪਿੰਡ ਪੱਧਰ ’ਤੇ ਕਮੇਟੀਆਂ ਬਣਾ ਕੇ ਖਿਡਾਰੀਆਂ ਦੀ ਹਮਾਇਤ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਚਰਖੀ ਦਾਦਰੀ ਦੇ ਰੋਜ਼ ਗਾਰਡਨ ਵਿਚ ਸਰਵਜਾਤੀ ਸਰਵਖਾਪ ਮਹਾਪੰਚਾਇਤ ਵਿੱਚ ਫੋਗਾਟ, ਸ਼ਿਓਰਾਣ, ਸਾਂਗਵਾਨ, ਸਤਗਾਮਾ, ਪੰਵਾਰ ਸਣੇ ਦਰਜਨ ਦੇ ਕਰੀਬ ਖਾਪਾਂ ਤੋਂ ਇਲਾਵਾ ਕਿਸਾਨ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮਗਰੋਂ ਪਰਸ਼ੂਰਾਮ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁਤਲੇ ਵੀ ਫੂਕੇ ਗਏ।



News Source link

- Advertisement -

More articles

- Advertisement -

Latest article