33.1 C
Patiāla
Tuesday, May 7, 2024

Punjabi Stars: ਇਨ੍ਹਾਂ ਪੰਜਾਬੀ ਸਿਤਾਰਿਆਂ ਦੇ ਬੱਚੇ ਕਿਉਂ ਨਹੀਂ ਕਰ ਪਾਏ ਇੰਡਸਟਰੀ 'ਚ ਕਮਾਲ? ਬਦਕਿਸਮਤੀ ਜਾਂ ਇੰਡਸਟਰੀ ਦੀ ਇਗਨੋਰੈਂਸ?

Must read


Pollywood News: ਗਲੈਮਰ ਦੀ ਦੁਨੀਆ ਵੀ ਅਜੀਬ ਹੁੰਦੀ ਹੈ। ਕਹਿੰਦੇ ਹਨ ਕਿ ਇਸ ਇੰਡਸਟਰੀ ‘ਚ ਟੈਲੇਂਟ 40 ਪਰਸੈਂਟ ਤਾਂ ਕਿਸਮਤ 60 ਪਰਸੈਂਟ ਕੰਮ ਕਰਦੀ ਹੈ। ਇਹ ਉਦਾਹਰਣ ਕਈ ਕਲਾਕਾਰਾਂ ‘ਤੇ ਬਿਲਕੁਲ ਫਿੱਟ ਬੈਠਦੀ ਹੈ, ਜਿਹੜੇ ਖੁਦ ਤਾਂ ਆਪਣੇ ਸਮੇਂ ‘ਚ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਰਾਜੇ ਰਹੇ ਹਨ, ਪਰ ਉਨ੍ਹਾਂ ਦੇ ਬੱਚੇ ਉਨ੍ਹਾਂ ਵਰਗਾ ਨਾਮ ਤੇ ਸ਼ੋਹਰਤ ਨਹੀਂ ਕਮਾ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਪੰਜਾਬੀ ਸਿੰਗਰਾਂ ਬਾਰੇ ਦੱਸ ਰਹੇ ਹਾਂ, ਜੋ ਖੁਦ ਸਟਾਰ ਕਲਾਕਾਰ ਹਨ, ਪਰ ਉਨ੍ਹਾਂ ਦੇ ਬੱਚੇ ਪੰਜਾਬੀ ਇੰਡਸਟਰੀ ਦੇ ਏ ਲਿਸਟਰਾਂ ਵੱਲੋਂ ਇਗਨੋਰ ਕੀਤੇ ਗਏ ਹਨ। 

ਕੁਲਵਿੰਦਰ ਢਿੱਲੋਂ ਤੋਂ ਸੁਰਜੀਤ ਬਿੰਦਰੱਖੀਆ। ਕਈ ਅਜਿਹੇ ਵੱਡੇ ਕਲਾਕਾਰ ਪੰਜਾਬੀ ਇੰਡਸਟਰੀ ‘ਚ ਰਹੇ ਹਨ, ਜੋ ਆਪਣੇ ਸਮੇਂ ‘ਚ ਸਟਾਰ ਰਹੇ, ਪਰ ਉਨ੍ਹਾਂ ਦੇ ਬੱਚਿਆਂ ਨੂੰ ਇੰਨੀਂ ਕਾਮਯਾਬੀ ਨਹੀਂ ਮਿਲ ਸਕੀ। ਹੁਣ ਜਾਂ ਤਾਂ ਇਸ ਨੂੰ ਕਿਸਮਤ ਕਹਿ ਲਓ ਜਾਂ ਫਿਰ ਇੰਡਸਟਰੀ ਦੀ ਇਗਨੋਰੈਂਸ ਕਿ ਇਨ੍ਹਾਂ ਸਟਾਰ ਕਿਡਜ਼ ਨੂੰ ਇੰਡਸਟਰੀ ਨੇ ਜਾਣ ਬੁੱਝ ਕੇ ਇਗਨੋਰ ਕੀਤਾ ਹੈ।

ਕੁਲਵਿੰਦਰ ਢਿੱਲੋਂ 90 ਦੇ ਦਹਾਕਿਆਂ ਦੇ ਸੁਪਰਸਟਾਰ ਰਹੇ ਹਨ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ ‘ਚ ਇੰਡਸਟਰੀ ‘ਚ ਤਹਿਲਕਾ ਮਚਾ ਦਿੱਤਾ ਸੀ। ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤੇ ਐਲਬਮਾਂ ਦੇ ਕੇ ਉਨ੍ਹਾਂ ਨੇ ਖੂਬ ਨਾਮ ਤੇ ਸ਼ੋਹਰਤ ਕਮਾਈ ਸੀ। ਪਰ ਢਿੱਲੋਂ ਦੇ ਪੁੱਤਰ ਅਰਮਾਨ ਨੂੰ ਉਹ ਕਾਮਯਾਬੀ ਨਹੀਂ ਮਿਲ ਸਕੀ। ਜਿਸ ਦਾ ਇੱਕ ਸਟਾਰ ਕਿੱਡ ਹੋਣ ਨਾਤੇ ਉਹ ਹੱਕਦਾਰ ਸੀ। ਦੇਖਿਆ ਜਾਵੇ ਤਾਂ ਲੁੱਕਸ ਵਿੱਚ ਤੇ ਗਾਇਕੀ ‘ਚ ਉਹ ਆਪਣੇ ਪਿਤਾ ਨਾਲੋਂ ਘੱਟ ਨਹੀਂ ਹੈ, ਪਰ ਹਾਲੇ ਤੱਕ ਉਸ ਨੂੰ ਪੰਜਾਬੀ ਇੰਡਸਟਰੀ ਦੇ ਕਿਸੇ ਵੀ ਏ ਲਿਸਟਰ ਕਲਾਕਾਰ ਨੇ ਚਾਂਸ ਨਹੀਂ ਦਿੱਤਾ ਹੈ। ਉਹ ਇੱਕ ਵੱਡੇ ਬਰੇਕ ਲਈ ਹਾਲੇ ਵੀ ਸੰਘਰਸ਼ ਕਰ ਰਿਹਾ ਹੈ।


ਅਮਰ ਸਿੰਘ ਚਮਕੀਲਾ 80 ਦੇ ਦਹਾਕਿਆਂ ‘ਚ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਰਿਹਾ ਹੈ। ਉਸ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ ‘ਤੇ ਹਨ। ਹਾਲ ਹੀ ‘ਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫਿਲਮ ‘ਅਮਰ ਸਿੰਘ ਚਮਕੀਲਾ’ ਰਾਹੀਂ ਵੀ ਲੋਕਾਂ ਨੂੰ ਚਮਕੀਲਾ ਨੂੰ ਬਰੀਕੀ ਨਾਲ ਜਾਨਣ ਦਾ ਮੌਕਾ ਮਿਿਲਿਆ ਹੈ। ਪਰ ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਚਮਕੀਲਾ ਨੂੰ ਇੰਡਸਟਰੀ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਸ ਨੂੰ ਕਿਸੇ ਏ ਲਿਸਟਰ ਕਲਾਕਾਰ ਨੇ ਮੌਕਾ ਨਹੀਂ ਦਿੱਤਾ। ਉਹ ਆਪਣੇ ਅਖਾੜੇ ਲਾਉਂਦਾ ਹੈ, ਜਿੱਥੇ ਉਹ ਆਪਣੇ ਕੁੱਝ ਗੀਤ ਤੇ ਜ਼ਿਆਦਾਤਰ ਆਪਣੇ ਮਰਹੂਮ ਮਾਪਿਆਂ ਦੇ ਗਾਣੇ ਸੁਣਾ ਕੇ ਆਪਣਾ ਘਰ ਚਲਾ ਰਿਹਾ ਹੈ। ਹੁਣ ਇਸ ਨੂੰ ਕਿਸਮਤ ਕਹਿ ਲਓ ਜਾ ਇੰਡਸਟਰੀ ਦੀ ਇਗਨੋਰੈਂਸ।


ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਇੰਡਸਟਰੀ ‘ਚ ਸਾਫ ਸੁਥਰੀ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਨੂੰ ਪ੍ਰਮੋਟ ਕੀਤਾ। ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ ‘ਤੇ ਹਨ। ਉਹ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੰਡਸਟਰੀ ‘ਚ ਐਕਟਿਵ ਹਨ ਅਤੇ ਅੱਜ ਤੱਕ ਗਾਇਕੀ ਦੇ ਖੇਤਰ ‘ਚ ਧਮਾਲਾਂ ਪਾ ਰਹੇ ਹਨ। ਦੂਜੇ ਪਾਸੇ, ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਨੂੰ ਇੰਨੀਂ ਜ਼ਿਆਦਾ ਕਾਮਯਾਬੀ ਨਹੀਂ ਮਿਲ ਸਕੀ ਹੈ। ਉਸ ਨੇ ਆਂਪਣੀ ਗਾਇਕੀ ਦਾ ਕਰੀਅਰ 2019 ‘ਚ ਸ਼ੁਰੂ ਕੀਤਾ ਸੀ। ਪਰ ਉਸ ਨੂੰ ਹਾਲੇ ਤੱਕ ਮਨ ਮੁਤਾਬਕ ਸਫਲਤਾ ਨਹੀਂ ਮਿਲੀ ਹੈ। ਇਸ ਨੂੰ ਭਾਵੇਂ ਕਿਸਮਤ ਕਹਿ ਲਓ ਜਾਂ ਫਿਰ ਕੁੱਝ ਹੋਰ….


ਸੁਰਜੀਤ ਬਿੰਦਰੱਖੀਆ 90 ਦੇ ਦਹਾਕਿਆਂ ਦੇ ਸੁਪਰਹਿੱਟ ਸਿੰਗਰ ਰਹੇ ਹਨ। ਉਨ੍ਹਾਂ ਦੀ ਜੋੜੀ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਖੂਬ ਹਿੱਟ ਰਹੀ ਸੀ। ਬਿੰਦਰੱਖੀਆ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਅਜਿਹੇ ਜ਼ਬਰਦਸਤ ਤੇ ਯਾਦਗਾਰੀ ਗਾਣੇ ਦਿੱਤੇ ਹਨ, ਜੋ ਕਈ ਦਹਾਕਿਆਂ ਬਾਅਦ ਹਾਲੇ ਤੱਕ ਲੋਕਾਂ ਦੀ ਜ਼ੁਬਾਨ ‘ਤੇ ਹਨ। ਦੂਜੇ ਪਾਸੇ, ਮਰਹੂਮ ਗਾਇਕ ਦਾ ਪੁੱਤਰ ਹਾਲਾਂਕਿ ਇੰਡਸਟਰੀ ‘ਚ ਸਰਗਰਮ ਤਾਂ ਹੈ, ਤੇ ਕਈ ਹਿੱਟ ਫਿਲਮਾਂ ਵੀ ਇੰਡਸਟਰੀ ਨੂੰ ਦੇ ਚੁੱਕਿਆ ਹੈ, ਪਰ ਉਸ ਨੂੰ ਉਹ ਕਾਮਯਾਬੀ ਹਾਲੇ ਤੱਕ ਨਸੀਬ ਨਹੀਂ ਹੋਈ, ਜੋ ਉਸ ਦੇ ਪਿਤਾ ਨੇ ਖੱਟੀ। ਉਹ ਇੱਕ ਵੱਡੇ ਬਰੇਕ ਦੀ ਤਲਾਸ਼ ‘ਚ ਹੈ।


 

ਕੁਲਦੀਪ ਮਾਣਕ ਵੀ ਇਨ੍ਹਾਂ ਵਿੱਚੋਂ ਇੱਕ ਨਾਮ ਹੈ। ਉਹ ਆਪਣੇ ਸਮੇਂ ‘ਚ ਕਲੀਆਂ ਦੇ ਬਾਦਸ਼ਾਹ ਰਹੇ ਹਨ, ਪਰ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੀ ਕਿਸਮਤ ਉਨੀਂ ਵਧੀਆ ਨਹੀਂ ਰਹੀ।


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਹੀਰੋਈਨ ਮੁਸਲਿਮ ਐਕਟਰ ਨੂੰ ਕਰ ਰਹੀ ਡੇਟ, ਜਲਦ ਹੋਵੇਗਾ ਜੋੜੇ ਦਾ ਵਿਆਹ, ਪੜ੍ਹੋ ਡੀਟੇਲ





News Source link

- Advertisement -

More articles

- Advertisement -

Latest article