39.2 C
Patiāla
Tuesday, May 7, 2024

ਕੁਸ਼ਲਦੀਪ ਢਿੱਲੋਂ ਨੂੰ ਪੰਜ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਿਆ

Must read


ਨਿੱਜੀ ਪੱਤਰ ਪ੍ਰੇਰਕ

ਫਰੀਦਕੋਟ, 17 ਮਈ

ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਕੁਸ਼ਲਦੀਪ ਸਿੰਘ ਢਿੱਲੋਂ ਨੇ ਪੰਜ ਸਾਲਾਂ ਵਿੱਚ ਆਪਣੀ ਆਮਦਨ ਨਾਲੋਂ 7 ਕਰੋੜ 97 ਲੱਖ ਰੁਪਏ ਵੱਧ ਖਰਚੇ ਹਨ ਅਤੇ ਇਸ ਦੇ ਨਾਲ ਹੀ ਪਿੰਡ ਮੁਮਾਰਾ ਵਿੱਚ 42 ਕਿੱਲੇ ਬੇਨਾਮੀ ਜਾਇਦਾਦ ਬਣਾਈ ਹੈ। ਵਿਜੀਲੈਂਸ ਵੱਲੋਂ ਰਿਮਾਂਡ ਲਈ ਦਿੱਤੀ ਗਈ ਅਰਜ਼ੀ ਅਨੁਸਾਰ ਸਾਬਕਾ ਵਿਧਾਇਕ ਨੇ ਨਿਊ ਚੰਡੀਗੜ੍ਹ ਵਿੱਚ ਬਣ ਰਹੇ ਫਾਰਮ ਹਾਊਸ ’ਤੇ ਦੱਸੀ ਗਈ ਰਕਮ ਨਾਲੋਂ 2 ਕਰੋੜ 70 ਲੱਖ ਰੁਪਏ ਵੱਧ ਖਰਚੇ ਅਤੇ ਕਿੱਕੀ ਢਿੱਲੋਂ ਦੇ ਖਾਤੇ ਵਿੱਚ ਉਸ ਦੀ ਮਾਤਾ ਵੱਲੋਂ 1 ਕਰੋੜ 64 ਲੱਖ ਰੁਪਏ ਅਤੇ ਉਸ ਦੀ ਪਤਨੀ ਵੱਲੋਂ 96 ਲੱਖ ਰੁਪਏ ਭੇਜੇ ਗਏ ਹਨ। ਇਸ ਬਾਰੇ ਪੁੱਛਗਿੱਛ ਦੌਰਾਨ ਸਾਬਕਾ ਵਿਧਾਇਕ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। 



News Source link

- Advertisement -

More articles

- Advertisement -

Latest article