33.1 C
Patiāla
Tuesday, May 7, 2024

ਚੰਡੀਗੜ੍ਹ ਦੇ ਜੀਐੱਮਸੀਐੱਚ-32 ’ਚ ਬਗ਼ੈਰ ਚੀਰ-ਫਾੜ ਤੋਂ ਬਜ਼ੁਰਗ ਦੇ ਦਿਲ ਦਾ ਸਫ਼ਲ ਅਪਰੇਸ਼ਨ

Must read


ਵਿਵੇਕ ਸ਼ਰਮਾ

ਚੰਡੀਗੜ੍ਹ, 17 ਮਈ

ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਦੇ ਦਿਲ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ-32) ਵਿੱਚ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੇ 71 ਸਾਲਾ ਬੀਐੱਸ ਠਾਕੁਰ ਦੀ ਟਰਾਂਸਕੇਥੀਟਰ ਐਓਰਟਿਕ ਵਾਲਵ ਰਿਪਲੇਸਮੈਂਟ(ਟੀਏਵੀਆਰ) ਤਕਨੀਕ ਨਾਲ ਦਿਲ ਦੀ ਸਰਜਰੀ ਕੀਤੀ ਗਈ। ਐਓਰਟਿਕ ਸਟੈਨੋਸਿਸ ਤੋਂ ਪੀੜਤ ਮਰੀਜ਼ਾਂ ਲਈ ਇਸ ਤਕਨੀਕ ਰਾਹੀਂ ਦਿਲ ਦੀ ਸਰਜਰੀ ਸ਼ੁਰੂ ਕੀਤੀ ਗਈ ਹੈ। ਇਹ ਸਰਜਰੀ ਕਾਰਡੀਓਲਾਜੀ ਵਿਭਾਗ ਦੇ ਡਾ. ਜੀਤ ਰਾਮ ਕਸ਼ਯਪ ਦੀ ਟੀਮ ਵੱਲੋਂ ਵਿਭਾਗ ਦੇ ਮੁਖੀ ਪ੍ਰੋਫੈਸਰ ਸ੍ਰੀਨਿਵਾਸ ਰੈੱਡੀ ਦੀ ਅਗਵਾਈ ਹੇਠ ਕੀਤੀ ਗਈ। ਇਹ ਓਪਨ ਹਾਰਟ ਤੋਂ ਬਿਨਾਂ ਸਫਲ ਸਰਜਰੀ ਕੀਤੀ ਗਈ। ਡਾਕਟਰਾਂ ਦੀ ਟੀਮ ਵਿੱਚ ਐਨਸਥੀਸੀਆ ਵਿਭਾਗ ਦੇ ਮੁਖੀ ਪ੍ਰੋਫੈਸਰ ਸੰਜੀਵ ਪਲਟਾ, ਡਾ. ਲਿਪੀ ਉੱਪਲ, ਡਾ. ਸਵਾਤੀ ਜਿੰਦਲ ਅਤੇ ਡਾ. ਸਿਧਾਰਥ ਗਰਗ ਹਾਜ਼ਰ ਸਨ| ਅਹਿਮਦਾਬਾਦ ਤੋਂ ਦਿਲ ਦੀ ਸਰਜਰੀ ਦੇ ਮਾਹਿਰ ਡਾ. ਅਭਿਸ਼ੇਕ ਰਾਜ ਪੋਪਟ ਟੀਮ ਨਾਲ ਸ਼ਾਮਲ ਹੋਏ। ਪਹਿਲਾਂ ਸਿਰਫ਼ ਪੀਜੀਆਈ ਚੰਡੀਗੜ੍ਹ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਟੀਏਵੀਆਰ ਤਕਨੀਕ ਦੀ ਵਰਤੋਂ ਕੀਤੀ ਗਈ। ਡਾ. ਜੀਤ ਰਾਮ ਕਸ਼ਯਪ ਨੇ ਦੱਸਿਆ ਕਿ ਟੀਏਵੀਆਰ ਤਕਨੀਕ ਬਜ਼ੁਰਗ ਮਰੀਜ਼ਾਂ ਲਈ ਬਹੁਤ ਵਧੀਆ ਹੈ। ਇਸ ਤਕਨੀਕ ਦਾ ਫਾਇਦਾ ਇਹ ਹੈ ਕਿ ਨਕਲੀ ਦਿਲ ਦਾ ਵਾਲਵ ਬਿਨਾਂ ਕਿਸੇ ਚੀਰਾ ਦੇ ਲਗਾਇਆ ਜਾਂਦਾ ਹੈ ਅਤੇ ਮਰੀਜ਼ ਜਲਦੀ ਠੀਕ ਹੋਣ ਤੋਂ ਬਾਅਦ ਘਰ ਜਾ ਸਕਦਾ ਹੈ। ਇਸ ਤਕਨੀਕ ਨੂੰ ਯੂਰਪ, ਅਮਰੀਕਾ ਦੇ ਡਾਕਟਰਾਂ ਦੁਆਰਾ ਵਿਆਪਕ ਤੌਰ ‘ਤੇ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ 50 ਪ੍ਰਤੀਸ਼ਤ ਮਰੀਜ਼ ਉਮਰ ਅਤੇ ਹੋਰ ਡਾਕਟਰੀ ਕਾਰਨਾਂ ਕਰਕੇ ਓਪਨ ਹਾਰਟ ਸਰਜਰੀ ਨਹੀਂ ਕਰਵਾ ਸਕਦੇ ਹਨ। ਵਾਈਸ ਚਾਂਸਲਰ ਡਾ. ਅਨੀਤਾ ਸਕਸੈਨਾ ਨੇ ਟੀਮ ਨੂੰ ਆਰਟੀਫੀਸ਼ੀਅਲ ਹਾਰਟ ਵਾਲਵ ਇੰਪਲਾਂਟ ਕਰਨ ‘ਤੇ ਵਧਾਈ ਦਿੱਤੀ |





News Source link

- Advertisement -

More articles

- Advertisement -

Latest article