29.9 C
Patiāla
Thursday, May 9, 2024

ਪਟਿਆਲਾ: ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੰਪਲੈਕਸ ਵਿੱਚ ਮਹਿਲਾ ਦੀ ਹੱਤਿਆ; ਮੁਲਜ਼ਮ ਗ੍ਰਿਫ਼ਤਾਰ

Must read


ਟ੍ਰਿਬਿਊਨ ਨਿਊਜ਼ ਸਰਵਿਸ

ਪਟਿਆਲਾ, 14 ਮਈ

ਇਥੋਂ ਦੇ ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿੱਚ ਦੇਰ ਸ਼ਾਮ ਇਕ ਔਰਤ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ (33) ਵਜੋਂ ਹੋਈ ਹੈ ਜਿਸ ਨੇ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ। ਉਹ ਸਰੋਵਰ ਨੇੜੇ ਹੋਰ ਸ਼ਰਾਬ ਪੀ ਰਹੀ ਸੀ। ਚਸ਼ਮਦੀਦਾਂ ਦੀ ਸ਼ਿਕਾਇਤ ’ਤੇ ਔਰਤ ਨੂੰ ਮੈਨੇਜਰ ਦੇ ਕਮਰੇ ਵਿੱਚ ਲਿਆਂਦਾ ਗਿਆ। ਇਸੇ ਦੌਰਾਨ ਭੀੜ ਵਿੱਚੋਂ ਕਿਸੇ ਨੇ ਔਰਤ ਨੂੰ ਗੋਲੀਆਂ ਮਾਰ ਦਿੱਤੀਆਂ। ਇਸੇ ਦੌਰਾਨ ਸਰੋਵਰ ਨੇੜੇ ਸ਼ਰਾਬ ਪੀਣ ’ਤੇ ਇਤਰਾਜ਼ ਜਤਾਉਣ ਵਾਲਾ ਸੇਵਾਦਾਰ ਵੀ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਅਰਬਨ ਐਸਟੇਟ ਦਾ ਵਸਨੀਕ ਹੈ। ਐੱਸਐੱਸਪੀ ਵਰੁਣ ਸ਼ਰਮਾ ਅਨੁਸਾਰ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। 





News Source link

- Advertisement -

More articles

- Advertisement -

Latest article