38.1 C
Patiāla
Sunday, April 28, 2024

ਹਿਮਾਚਲ ਰੋਡਵੇਜ਼ ਦੇ ਡਰਾਈਵਰਾਂ ਵੱਲੋਂ ਐਤਵਾਰ ਰਾਤ ਤੋਂ ਨਾਈਟ ਸੇਵਾਵਾਂ ਠੱਪ ਕਰਨ ਦੀ ਚਿਤਾਵਨੀ

Must read


ਸ਼ਿਮਲਾ, 14 ਮਈ

ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅੱਜ ਅੱਧੀ ਰਾਤ ਤੋਂ ਬਾਅਦ ਐੱਚਆਰਟੀਸੀ ਦੀ ਨਾਈਟ ਬੱਸ ਸੇਵਾਵਾਂ ਨੂੰ ਠੱਪ ਕਰ ਦੇਣਗੇ। ਡਰਾਈਵਰ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ 2500 ਰੂਟਾਂ ’ਤੇ ਰਾਤ ਦੀ ਬੱਸ ਸੇਵਾ ਰੋਕ ਦੇਣਗੇ। ਇਸੇ ਦੌਰਾਨ ਮੁਲਾਜ਼ਮ ਯੂਨੀਅਨਾਂ ਇਸ ਮੁੱਦੇ ’ਤੇ ਵੰਡੀਆਂ ਹੋਈਆਂ ਹਨ। ਉਹ ਬੱਸ ਸੇਵਾਵਾਂ ਠੱਪ ਕਰਨ ਦੇ ਹੱਕ ਵਿੱਚ ਨਹੀਂ ਹਨ ਤੇ ਦਾਅਵਾ ਕੀਤਾ ਜਾ ਰਿਹੈ ਕਿ ਰਾਤ ਦੀ ਬੱਸ ਸਰਵਿਸ ਰੋਕਣ ਦਾ ਅਸਰ ਸਿਰਫ ਸ਼ਿਮਲਾ ਤੇ ਮੰਡੀ ਜ਼ਿਲ੍ਹਿਆ ਵਿੱਚ ਹੀ ਪਏਗਾ। ਜ਼ਿਕਰਯੋਗ ਹੈ ਕਿ ਐੱਚਆਰਟੀਸੀ ਦੇ ਡਰਾਈਵਰ ਮੰਗ ਕਰ ਕਰ ਰਹੇ ਹਨ ਕਿ ਉਨ੍ਹਾਂ ਵਲੋਂ ਰਾਤ ਦੀ ਡਿਊਟੀ ਦੌਰਾਨ ਲਗਾਏ ਗੲੇ ਓਵਰਟਾਈਮ ਦੇ ਬਕਾਇਆਂ ਦਾ ਭੁਗਤਾਨ ਕੀਤਾ ਜਾਵੇ। -ਪੀਟੀਆਈ



News Source link

- Advertisement -

More articles

- Advertisement -

Latest article