34.2 C
Patiāla
Friday, May 17, 2024

ਹਾਕੀ ਟੂਰਨਾਮੈਂਟ: ਨੀਟਾ ਅਤੇ ਘਵੱਦੀ ਕਲੱਬ ਨੇ ਮੈਚ ਜਿੱਤੇ

Must read


ਖੇਤਰੀ ਪ੍ਰਤੀਨਿਧ

ਲੁਧਿਆਣਾ, 14 ਮਈ

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ, ਗਿੱਲ ਕਲੱਬ ਘਵੱਦੀ ਨੇ ਆਪੋ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਦਾਖ਼ਲਾ ਲਿਆ। ਪਹਿਲੇ ਮੈਚ ਵਿੱਚ ਨੀਟਾ ਕਲੱਬ ਨੇ ਜਰਖੜ ਅਕੈਡਮੀ ਨੂੰ 4-3 ਗੋਲਾਂ ਦੇ ਫਰਕ ਨਾਲ ਹਰਾਇਆ ਜਦਕਿ ਦੂਜੇ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਫਰੈਂਡਜ਼ ਕਲੱਬ ਰੂਮੀ ਨੂੰ 6-5 ਗੋਲਾਂ ਨਾਲ ਹਾਰ ਦਿੱਤੀ। ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇਂਗ ਨੇ ਏਬੀਸੀ ਅਕੈਡਮੀ ਭਵਾਨੀਗੜ੍ਹ ਨੂੰ ਵਿੱਚ 8-0 ਗੋਲਾਂ ਨਾਲ, ਸੰਤ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਨੇ ਅਮਰਗੜ੍ਹ ਹਾਕੀ ਸੈਂਟਰ ਨੂੰ 9-0 ਨਾਲ ਹਰਾਇਆ। ਸੰਤ ਬਾਬਾ ਕਿਰਪਾਲ ਅਕੈਡਮੀ ਦੇ ਪ੍ਰਗਟ ਸਿੰਘ, ਏਕ ਨੂਰ ਅਕੈਡਮੀ ਦੇ ਇਸੰਤ ਸਿੰਘ, ਰਾਮਪੁਰ ਦੇ ਰਾਜਵੀਰ ਸਿੰਘ, ਘਵੱਦੀ ਕਲੱਬ ਦੇ ਰਮੇਸ਼ ਕੁਮਾਰ ਨੇ ਮੈਨ ਆਫ ਦਾ ਮੈਚ ਖਿਤਾਬ ਆਪਣੇ ਨਾਮ ਕੀਤੇ। ਮੈਚਾਂ ਵਿੱਚ ਬ੍ਰਿਗੇਡੀਅਰ ਸੁਸ਼ੀਲ ਮਾਨ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਹਰਦੀਪ ਸਿੰਘ ਸੈਣੀ ਰੇਲਵੇ, ਖੋਜ਼ੀ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅਗਲੇ ਗੇੜ ਦੇ ਮੁਕਾਬਲੇ 20 ਮਈ ਨੂੰ ਹੋਣਗੇ, ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 40ਵੀਂ ਬਰਸੀ ਸ਼ਰਧਾ ਅਤੇ ਖੇਡ ਭਾਵਨਾ ਨਾਲ ਮਨਾਈ ਜਾਵੇਗੀ। ਇਸ ਮੌਕੇ ਪ੍ਰੋ. ਰਜਿੰਦਰ ਸਿੰਘ, ਅਜੀਤ ਸਿੰਘ ਲਾਦੀਆਂ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ, ਪਹਿਲਵਾਨ ਹਰਮੇਲ ਸਿੰਘ ਕਾਲਾ, ਸਾਹਿਬਜੀਤ ਸਿੰਘ ਜਰਖੜ, ਸਰਪੰਚ ਦੀਪਿੰਦਰ ਸਿੰਘ ਡਿੰਪੀ, ਕੋਚ ਹਰਮਿੰਦਰਪਾਲ ਸਿੰਘ, ਮਨਜਿੰਦਰ ਸਿੰਘ ਇਯਾਲੀ, ਗੁਰਸਤਿੰਦਰ ਸਿੰਘ ਪ੍ਰਗਟ, ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ ਹਾਜ਼ਰ ਸਨ।





News Source link

- Advertisement -

More articles

- Advertisement -

Latest article