30 C
Patiāla
Monday, April 29, 2024

ਬੈਂਕ ਧੋਖਾਧੜੀ ਕੇਸ: ਸੀਬੀਆਈ ਵੱਲੋਂ ਜੈੱਟ ਏਅਰਵੇਜ਼ ਦਫ਼ਤਰ ਤੇ ਸੰਸਥਾਪਕ ਗੋਇਲ ਦੇ ਘਰ ਦੀ ਤਲਾਸ਼ੀ

Must read


ਨਵੀਂ ਦਿੱਲੀ, 5 ਮਈ

ਕੈਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਸਬੰਧੀ ਕੇਸ ਵਿੱਚ ਸੀਬੀਆਈ ਨੇ ਅੱਜ ਜੈੱਟ ਏਅਰਵੇਜ਼ ਦੇ ਦਫਤਰਾਂ ਅਤੇ ਇਸ ਦੇ ਸੰਸਥਾਪਕ ਨਰੇਸ਼ ਗੋਇਲ ਦੀ ਮੁੰਬਈ ਸਥਿਤ ਰਿਹਾਇਸ਼ ਸਣੇ ਸੱਤ ਥਾਵਾਂ ’ਤੇ ਤਲਾਸ਼ੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਏਅਰਲਾਈਨ ਦੇ ਸਾਬਕਾ ਡਾਇਰੈਕਟਰ ਗੌਰਾਂਗ ਅਨੰਦ ਸ਼ੈਟੀ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ਦੀ ਤਲਾਸ਼ੀ ਕੀਤੀ। ਅਧਿਕਾਰੀਆਂ ਮੁਤਾਬਕ ਜਾਂਚ ਏਜੰਸੀ ਨੇ ਕੈਨਰਾ ਬੈਂਕ ਦੀ ਸ਼ਿਕਾਇਤ ’ਤੇ 538 ਕਰੋੜ ਦੀ ਕਥਿਤ ਬੈਂਕ ਧੋਖਾਧੜੀ ਦਾ ਨਵਾਂ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਤੌਰ ’ਤੇ ਫੰਡਾਂ ਦੀ ਹੇਰਾਫੇਰੀ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਹਨ। -ਪੀਟੀਆਈ



News Source link

- Advertisement -

More articles

- Advertisement -

Latest article