28.6 C
Patiāla
Wednesday, May 15, 2024

ਪਾਕਿਸਤਾਨੀ ਜਹਾਜ਼ ਦਸ ਮਿੰਟ ਤਰਨਤਾਰਨ ਵਿੱਚ ਘੁੰਮਦਾ ਰਿਹਾ

Must read


ਲਾਹੌਰ: ਭਾਰੀ ਮੀਂਹ ਕਾਰਨ ਲਾਹੌਰ ਦੇ ਹਵਾਈ ਅੱਡੇ ’ਤੇ ਉਤਰਨ ’ਚ ਨਾਕਾਮ ਰਹਿਣ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਜਹਾਜ਼ ਕਰੀਬ ਦਸ ਮਿੰਟਾਂ ਤੱਕ ਭਾਰਤ ਦੇ ਅਧਿਕਾਰ ਖੇਤਰ ਵਿੱਚ ਉੱਡਦਾ ਰਿਹਾ। ‘ਦਿ ਨਿਊਜ਼’ ਦੀ ਖ਼ਬਰ ਮੁਤਾਬਿਕ ਪੀਆਈੲੇ ਦਾ ਜਹਾਜ਼ ਪੀਕੇ 248 ਚਾਰ ਮਈ ਨੂੰ ਰਾਤ 8 ਵਜੇ ਮਸਕਟ ਤੋਂ ਵਾਪਸ ਆਇਆ ਸੀ ਅਤੇ ਉਹ ਭਾਰੀ ਮੀਂਹ ਕਾਰਨ ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ’ਤੇ ਉਤਰ ਨਾ ਸਕਿਆ। ਪਾਇਲਟ ਨੇ ਹਵਾਈ ਅੱਡੇ ’ਤੇ ਜਹਾਜ਼ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਬੋਇੰਗ 777 ਜਹਾਜ਼ ਅਸਥਿਰ ਹੋ ਗਿਆ ਅਤੇ ਲੈਂਡਿੰਗ ਨਹੀਂ ਹੋ ਸਕੀ। ਅਖਬਾਰ ਮੁਤਾਬਿਕ ਏਅਰ ਟਰੈਫਿਕ ਕੰਟਰੋਲਰ ਦੀਆਂ ਹਦਾਇਤਾਂ ’ਤੇ ਪਾਇਲਟ ਨੇ ਜਹਾਜ਼ ਵਾਪਸ ਮੋੜ ਲਿਆ। ਇਸ ਦੌਰਾਨ ਭਾਰੀ ਮੀਂਹ ਤੇ ਕੁਝ ਦਿਖਾਈ ਨਾ ਦੇਣ ’ਤੇ ਉਹ ਰਾਹ ਭਟਕ ਗਿਆ। ਜਹਾਜ਼ ਭਾਰਤ ਦੇ ਪੰਜਾਬ ਸੂਬੇ ਦੇ ਤਰਨ ਤਾਰਨ ਦੇ ਸ਼ਹਿਰ ਰਸੂਲਪੁਰ ਵਿੱਚ 40 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਨੌਸ਼ਹਿਰਾ ਪੰਨੂਆਂ ਤੋਂ ਵਾਪਸ ਪਰਤ ਗਿਆ। -ਪੀਟੀਆਈ





News Source link

- Advertisement -

More articles

- Advertisement -

Latest article