41 C
Patiāla
Saturday, May 4, 2024

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਜਲੰਧਰ ਸ਼ਹਿਰ ’ਚ ਰੋਡ ਸ਼ੋਅ ਕੀਤਾ

Must read


ਪਾਲ ਸਿੰਘ ਨੌਲੀ

ਜਲੰਧਰ, 6 ਮਈ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੋਰਾਨ ਜਲੰਧਰ ਵਾਸੀਆਂ ਨੂੰ ਇਤਿਹਾਸ ਰਚਣ ਦਾ ਸੱਦਾ ਦਿੰਦਿਆ ਆਪ ਉਮੀਦਵਾਰ ਸ਼ੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਵਿਧਾਇਕ ਹਾਜ਼ਰ ਸਨ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕਰਦਿਆ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਨੂੰ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਲਵੇਗੀ ਤੇ ਉਸ ਨੂੰ ਬੇਹਤਰ ਢੰਗ ਨਾਲ ਚਲਾਏਗੀ। ਇਸ ਵਾਰੇ ਹਸਪਤਾਲ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਜਲੰਧਰ ਸ਼ਹਿਰ ਦਾ ਨਾਂਅ ਖੇਡਾਂ ਦਾ ਸਾਮਾਨ ਬਣਾਉਣ ਵਿੱਚ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਫਰਾਂਸ ਵਿੱਚ ਨਵੰਬਰ 2023 ਵਿੱਚ ਹੋਣ ਵਾਲੀ ਰਗਬੀ ਲਈ 2 ਲੱਖ ਬਾਲਾਂ ਜਲੰਧਰ ਬਣ ਰਹੀਆਂ ਹਨ। ਜਲੰਧਰ ਨੂੰ ਮੁੰਦਰੀ ਦੇ ਨਗ ਵਾਂਗ ਚਮਕਾ ਕੇ ਰੱਖਾਂਗੇ। ਝਾੜੂ ਵਾਲਾ ਬਟਨ ਦਬਾਅ ਕੇ ਵਿਕਾਸ ਦਾ ਰਾਹ ਖੋਲ੍ਹੋ। ਉਨ੍ਹਾਂ ਕਿਹਾ ਕਿ ਭਾਵੇ ਮਸ਼ੀਨ ਵਿੱਚ ਆਪ ਦੇ ਉਮੀਦਵਾਰ ਦਾ ਨੰਬਰ 2 ’ਤੇ ਹੈ ਪਰ ਆਉਣਾ ਪਹਿਲੇ ਨੰਬਰ ’ਤੇ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਰੋਡ ਸ਼ੋਅ ਦੌਰਾਨ ਜਲੰਧਰ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ 60 ਸਾਲ ਕਾਂਗਰਸ ਦਾ ਐੱਮਪੀ ਬਣਦਾ ਰਿਹਾ ਪਰ ਜਲੰਧਰ ਕੂੜੇ ਦੇ ਢੇਰ ’ਤੇ ਬੈਠਾ ਹੈ। ਦੋਵੇਂ ਮੁੱਖ ਮੰਤਰੀ ਤੁਹਾਡੇ ਕੋਲੋ ਸਿਰਫ 11 ਮਹੀਨੇ ਮੰਗ ਰਹੇ ਹਾਂ। ਕਾਂਗਰਸ ਨੂੰ ਜਲੰਧਰ ਦੇ ਲੋਕਾਂ ਦੀ ਵੋਟ ਦੀ ਲੋੜ ਨਹੀਂ। ਇਸ ਕਰਕੇ ਪਾਰਟੀ ਦਾ ਕੋਈ ਸੀਨੀਅਰ ਕਾਂਗਰਸੀ ਆਗੂ ਵੋਟਾਂ ਮੰਗਣ ਲਈ ਨਹੀਂ ਆਇਆ। ਇਸ ਮੌਕੇ ਆਪ ਦੇ ਦੋਵੇਂ ਮੁੱਖ ਮੰਤਰੀਆਂ ਦਾ ਭਾਸ਼ਨ ਸੁਣਨ ਲਈ ਲੋਕ ਤਿੱਖੀ ਧੁੱਪ ਵਿੱਚ ਵੀ ਖੜੇ ਰਹੇ। ਸ੍ਰੀ ਮਾਨ ਨੇ ਆਪਣਾ ਭਾਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ ਜਦ ਕਿ ਅਰਵਿੰਦ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੰਦਨ ਗਰੇਵਾਲ ਆਪ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਜਦ ਕਿ ਚੰਦਨ ਗਰੇਵਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਕਰਤਾਰਪੁਰ ਤੋਂ ਆਪ ਵੱਲੋਂ ਲੜੀਆਂ ਸਨ।





News Source link

- Advertisement -

More articles

- Advertisement -

Latest article