28.3 C
Patiāla
Friday, May 10, 2024

ਆਈਪੀਐੱਲ: ਬੇਹੱਦ ਫਸਵੇਂ ਮੁਕਾਬਲੇ ’ਚ ਮੁੰਬਈ ਨੇ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾਇਆ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ(ਮੁਹਾਲੀ), 3 ਮਈ

ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐੱਲ ਦੇ ਚਾਲੂ ਸੀਜ਼ਨ ਦੇ ਆਖਰੀ ਮੈਚ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਦੀ ਟੀਮ ਨੂੰ ਮੁੰਬਈ ਇੰਡੀਅਨਜ਼ ਨੇ ਬੇਹੱਦ ਫਸਵੇਂ ਅਤੇ ਦਿਲਚਸਪ ਮੈਚ ਵਿੱਚ ਛੇ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ ਨੇ ਲਵਿੰਗਸਟਨ ਦੀਆਂ ਨਾਬਾਦ 82 ਅਤੇ ਜਿਤੇਸ਼ ਸ਼ਰਮਾ ਦੀਆਂ ਨਾਬਾਦ 49 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਪਿੱਛੇ 214 ਦੌੜਾਂ ਬਣਾਈਆਂ। ਮੁੰਬਈ ਦੀ ਟੀਮ ਨੇ ਇਸ਼ਾਨ ਕਿਸ਼ਨ ਅਤੇ ਸੂਰਿਆ ਯਾਦਵ ਦੀ ਸ਼ਾਨਦਾਰ ਪਾਰੀ ਦੀ ਬਦੌਲਤ 18.5 ਓਵਰਾਂ ਵਿੱਚ ਹੀ ਚਾਰ ਵਿਕਟਾਂ ਦੇ ਨੁਕਸਾਨ ਮਗਰੋਂ 216 ਦੌੜਾਂ ਬਣਾ ਕੇ ਜਿੱਤ ਯਕੀਨੀ ਬਣਾਈ।

ਮੁੰਬਈ ਦਾ ਕਪਤਾਨ ਰੋਹਿਤ ਸ਼ਰਮਾ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਿਆ। ਕੈਮਰੋਨ ਗਰੀਨ ਨੇ 23 ਦੌੜਾਂ ਬਣਾਈਆਂ। ਉਪਰੰਤ ਇਸ਼ਾਨ ਕਿਸ਼ਨ ਅਤੇ ਸੂਰਿਆ ਕੁਮਾਰ ਯਾਦਵ ਨੇ ਪਾਰੀ ਸੰਭਾਲੀ ਅਤੇ ਧੂੰਆਂਧਾਰ ਬੱਲੇਬਾਜ਼ੀ ਕੀਤੀ। ਸੂਰਿਆ ਕੁਮਾਰ ਯਾਦਵ 31 ਗੇਂਦਾਂ ਵਿੱਚ 66 ਦੌੜਾਂ ਅਤੇ ਇਸ਼ਾਨ ਕਿਸ਼ਨ 41 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਆਊਟ ਹੋਇਆ। ਟਿਮ ਡੇਵਿਡ 19 ਦੌੜਾਂ ਅਤੇ ਤਿਲਕ ਵਰਮਾ 26 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਲਿਆ। ਪੰਜਾਬ ਦੇ ਬੱਲੇਬਾਜ਼ਾਂ ਲਵਿੰਗਸਟਨ ਅਤੇ ਜਿਤੇਸ਼ ਸ਼ਰਮਾ ਦੀ ਜੋੜੀ ਨੇ ਵਧੀਆ ਬੱਲੇਬਾਜ਼ੀ ਕਰਦਿਆਂ ਮੁੰਬਈ ਦੇ ਗੇਂਦਬਾਜ਼ਾਂ ਦੀ ਖੂਬ ਧੁਨਾਈ ਕੀਤੀ। ਇਸ ਜੋੜੀ ਨੇ ਚੌਥੇ ਵਿਕਟ ਦੀ ਸਾਂਝੇਦਾਰੀ ਲਈ ਮਹਿਜ਼ 52 ਗੇਂਦਾਂ ਵਿੱਚ 119 ਦੌੜਾਂ ਬਣਾਈਆਂ। ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਨੇ 9, ਕਪਤਾਨ ਸਿਖ਼ਰ ਧਵਨ ਨੇ 30, ਮੈਥਿਊ ਸ਼ਾਟ ਨੇ 27 ਦੌੜਾਂ ਬਣਾਈਆਂ। ਲਵਿੰਗਸਟਨ ਨੇ 42 ਗੇਂਦਾਂ ਵਿੱਚ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸੇ ਤਰਾਂ ਜਿਤੇਸ਼ ਸ਼ਰਮਾ ਨੇ 27 ਗੇਂਦਾਂ ਵਿੱਚ 49 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ।

ਮੁੰਬਈ ਇੰਡੀਅਨਜ਼ ਦੇ ਪਿਊਸ਼ ਚਾਵਲਾ ਸਭ ਤੋਂ ਕਿਫ਼ਾਇਤੀ ਗੇਂਦਬਾਜ਼ ਰਹੇ, ਜਿਨ੍ਹਾਂ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਰਸ਼ਦ ਖਾਨ ਨੇ ਚਾਰ ਓਵਰਾਂ ਵਿੱਚ 48 ਦੌੜਾਂ ਦੇ ਕੇ ਇੱਕ ਵਿਕਟ ਲਈ।





News Source link

- Advertisement -

More articles

- Advertisement -

Latest article