32.9 C
Patiāla
Monday, April 29, 2024

ਈਡੀ ਨੇ ਬਾਇਜੂਸ ਦੇ ਸੀਈਓ ਰਵਿੰਦਰਨ ਦੇ ਦਫ਼ਤਰ ਤੇ ਘਰ ਉਪਰ ਛਾਪੇ ਮਾਰੇ

Must read


ਨਵੀਂ ਦਿੱਲੀ, 29 ਅਪਰੈਲ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ ਬੰਗਲੌਰ ਸਥਿਤ ਸਿੱਖਿਆ ਤਕਨਾਲੋਜੀ ਕੰਪਨੀ ਬਾਇਜੂਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਵਿੰਦਰਨ ਬਾਇਜੂ ਦੇ ਦਫਤਰ ਅਤੇ ਰਿਹਾਇਸ਼ੀ ਅਹਾਤੇ ‘ਤੇ ਛਾਪਾ ਮਾਰਿਆ ਅਤੇ ਉਥੋਂ ‘ਇਤਰਾਜ਼ਯੋਗ’ ਦਸਤਾਵੇਜ਼ ਜ਼ਬਤ ਕੀਤੇ। ਈਡੀ ਨੇ ਬਿਆਨ ਵਿੱਚ ਕਿਹਾ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਹਾਲ ਹੀ ਵਿੱਚ ਕੁੱਲ ਤਿੰਨ ਸਥਾਨਾਂ, ਦੋ ਕਾਰੋਬਾਰੀ ਅਤੇ ਇੱਕ ਰਿਹਾਇਸ਼ੀ, ਉੱਤੇ ਛਾਪੇਮਾਰੀ ਕੀਤੀ ਗਈ ਸੀ। ਈਡੀ ਨੇ ਕਿਹਾ ਕਿ ਇਹ ਕਾਰਵਾਈ ਕੁਝ ਲੋਕਾਂ ਤੋਂ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ ਰਵਿੰਦਰਨ ਬਾਇਜੂ ਨੂੰ ਕਈ ਸੰਮਨ ਭੇਜੇ ਗਏ ਸਨ ਪਰ ਉਹ ਕਦੇ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਤਲਾਸ਼ੀ ਦੌਰਾਨ ਦੇਖਿਆ ਕਿ ਰਵਿੰਦਰਨ ਬਾਇਜੂ ਦੀ ਕੰਪਨੀ ‘ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ’ ਨੂੰ 2011 ਤੋਂ 2023 ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਤਹਿਤ 28,000 ਕਰੋੜ ਰੁਪਏ ਮਿਲੇ। ਏਜੰਸੀ ਨੇ ਕਿਹਾ ਕਿ ਕੰਪਨੀ ਨੇ ਇਸ ਮਿਆਦ ਦੇ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਾਮ ‘ਤੇ ਵੱਖ-ਵੱਖ ਵਿਦੇਸ਼ੀ ਅਥਾਰਟੀਆਂ ਨੂੰ 9,754 ਕਰੋੜ ਰੁਪਏ ਭੇਜੇ ਹਨ।



News Source link

- Advertisement -

More articles

- Advertisement -

Latest article