33.5 C
Patiāla
Friday, May 3, 2024

ਗਰਮੀ ਦੇ ਸੀਜ਼ਨ ’ਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ: ਈਟੀਓ

Must read


ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 29 ਅਪਰੈਲ

ਇੱਥੋਂ ਨਜ਼ਦੀਕੀ 66 ਕੇਵੀ ਗਰਿਡ ਸਟੇਸ਼ਨ ਮਾਨਾਂਵਾਲਾ ਵਿਖੇ 20 ਐੱਮਵੀਏ ਦੇ ਨਵੇਂ ਟਰਾਂਸਫਰ ਦਾ ਉਦਘਾਟਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ। ਇਸ ਮੌਕੇ ਬਿਜਲੀ ਮੰਤਰੀ ਨੇ ਦਾਅਵਾ ਕੀਤਾ ਕਿ ਖਪਤਕਾਰਾਂ ਨੂੰ ਗਰਮੀ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਿਭਾਗ ਕੋਲ ਪੁਖਤਾ ਪ੍ਰਬੰਧ ਹਨ ਅਤੇ ਪੰਜਾਬ ਵਾਸੀਆਂ ਨੂੰ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਅੱਜ ਇਸ ਲਗਾਏ ਗਏ ਨਵੇਂ ਟਰਾਂਸਫਾਰਮਰ ਦੇ ਚਾਲੂ ਹੋਣ ਦੇ ਨਾਲ 66 ਕੇ ਵੀ ਗਰਿੱਡ ਸਬਸਟੇਸਨ ਮਾਨਾਂਵਾਲਾ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆਂ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆਂ ਨੂੰ ਬਿਹਤਰ ਬਿਜਲੀ ਸਪਲਾਈ ਲਈ ਸਿਸਟਮ ਵਿਚ ਸੁਧਾਰ ਅਤੇ ਓਵਰਲੋਡਿੰਗ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਕੈਬਿਨੇਟ ਮੰਤਰੀ ਨੇ ਕਿਹਾ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਪਿੰਡ ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਂਵਾਲਾ, ਮੇਹਰਬਾਨਪੁਰਾ, ਨਿੱਜਰਪੁਰਾ, ਨਵਾਂਕੋਟ, ਬਿਸੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਮਹਿਮਾ ਤੋਂ ਇਲਾਵਾ ਵੱਡੀਆ ਰਿਹਾਇਸ਼ੀ ਕਲੋਨੀਆ ਡਰੀਮ ਸਿਟੀ, ਡਰੀਮ ਸਿਟੀ ਨੈਕਸਟ, ਐਕਸਪੀਰੀਅਨ ਵਿਰਸਾ, ਅਲਫਾ ਸਿਟੀ, ਹੈਵਨ ਸਿਟੀ, ਪਿੰਗਲਵਾੜਾ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ 2 ਕਰੋੜ 31 ਲੱਖ ਰੁਪਏ ਦਾ ਖਰਚ ਕੀਤਾ ਗਿਆ ਹੈ। ਇਸ ਮੌਕੇ ਸਤਿੰਦਰ ਸਿੰਘ, ਅਨਿਲ ਸੂਰੀ, ਸਰਬਜੀਤ ਸਿੰਘ ਡਿੰਪੀ, ਛਨਾਕ ਸਿੰਘ, ਜਗਜੀਤ ਸਿੰਘ ਜੱਜ ਨਿੱਜਰਪੁਰਾ, ਹਰਪਾਲ ਸਿੰਘ ਚੌਹਾਨ, ਇੰਜੀ. ਬਾਲ ਕਿਸ਼ਨ, ਮੁੱਖ ਇੰਜਨੀਅਰ ਸੰਚਾਲਨ ਬਾਰਡਰ ਜ਼ੋਨ ਅੰਮ੍ਰਿਤਸਰ, ਸੁਰਿੰਦਰਪਾਲ ਸੋਂਧੀ, ਗੁਰਸ਼ਰਨ ਸਿੰਘ ਉਪ ਮੁੱਖ ਇੰਜਨਿਅਰ, ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜਨੀਅਰ, ਗੁਰਮੁੱਖ ਸਿੰਘ, ਵਧੀਕ ਨਿਗਰਾਨ ਇੰਜਨੀਅਰ, ਜਸਬੀਰ ਸਿੰਘ, ਮਹਿੰਦਰ ਸਿੰਘ ਤੇ ਸੁਖਜੀਤ ਸਿੰਘ ਮੌਜੂਦ ਸਨ।





News Source link

- Advertisement -

More articles

- Advertisement -

Latest article