29.1 C
Patiāla
Saturday, May 4, 2024

ਕਾਬੁਲ ਹਵਾਈ ਅੱਡੇ ’ਤੇ ਆਤਮਘਾਤੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਹਲਾਕ

Must read


ਵਾਸ਼ਿੰਗਟਨ, 26 ਅਪਰੈਲ

ਕਾਬੁਲ ਹਵਾਈ ਅੱਡੇ ’ਤੇ 2021 ਵਿੱਚ ਹੋਏ ਆਤਮਘਾਤੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਅਫਗਾਨਿਸਤਾਨ ਵਿੱਚ ਮਾਰਿਆ ਗਿਆ ਹੈ। ਤਾਲਿਬਾਨ ਦੀ  ਕਾਰਵਾਈ ਵਿੱਚ ਮਾਰਿਆ ਗਿਆ ਇਹ ਦਹਿਸ਼ਤਗਰਦ ਇਸਲਾਮਿਕ ਸਟੇਟ (ਆਈਐੱਸ) ਨਾਲ ਸਬੰਧਤ ਸੀ। ਕਾਬੁਲ ਹਵਾਈ ਅੱਡੇ ’ਤੇ ਇਹ ਹਮਲਾ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੌਰਾਨ ਕੀਤਾ ਗਿਆ ਸੀ, ਜਿਸ ਵਿੱਚ 13 ਅਮਰੀਕੀ ਜਵਾਨ ਅਤੇ ਕਰੀਬ 170 ਅਫਗਾਨੀ ਨਾਗਰਿਕ ਮਾਰੇ ਗਏ ਸਨ। ਸ਼ੁਰੂ ਵਿੱਚ ਅਮਰੀਕਾ ਜਾਂ ਤਾਲਿਬਾਨ ਕਿਸੇ ਨੂੰ ਵੀ ਮੁੱਖ ਸਾਜ਼ਿਸ਼ਘਾੜੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਸੀ।

ਕੁੱਝ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਅਤੇ ਆਈਐੱਸ ਦੇ ਸਹਿਯੋਗੀ ਗਰੁੱਪ ਵਿਚਾਲੇ ਦੱਖਣੀ ਅਫਗਾਨਿਸਤਾਨ ਵਿਚ ਇਸ ਮੀਹਨੇ ਦੇ ਸ਼ੁਰੂ ’ਚ ਹੋਈ ਲੜਾਈ ਦੌਰਾਨ ਉਹ ਮਾਰਿਆ ਗਿਆ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਅਮਰੀਕੀ ਖੁਫੀਆ ਏਜੰਸੀ ਨੇ ‘ਪੂਰੇ ਭਰੋਸੇ ਨਾਲ’ ਪੁਸ਼ਟੀ ਕੀਤੀ ਹੈ ਕਿ ਇਸਲਾਮਿਕ ਸਟੇਟ ਦਾ ਅਤਿਵਾਦੀ ਮਾਰਿਆ ਗਿਆ ਹੈ। 

ਅਮਰੀਕੀ ਫੌਜ ਵੱਲੋਂ ਕਾਬੁਲ ਹਵਾਈ ਅੱਡੇ ਦੇ ਗੇਟ ’ਤੇ ਹੋਏ ਆਤਮਘਾਤੀ ਹਮਲੇ ’ਚ ਮਾਰੇ ਗਏ ਕੁੱਝ ਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਸਾਜ਼ਿਸ਼ਕਰਤਾ ਦੇ ਮਾਰੇ ਜਾਣ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਇੱਕ ਮੈਸੇਜਿੰਗ ਐਪ ’ਤੇ ਹੋਈ ਨਿੱਜੀ ਗਰੁੱਪ ਚੈਟ ਵੀ ਸਾਂਝੀ ਕੀਤੀ ਗਈ ਹੈ। -ਪੀਟੀਆਈ





News Source link

- Advertisement -

More articles

- Advertisement -

Latest article