25 C
Patiāla
Monday, April 29, 2024

ਗੁਰਦਾਸਪੁਰ: ਪਿੰਡ ਸ਼ਹੂਰ ’ਚ ਗੁਟਕਾ ਸਾਹਿਬ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

Must read


ਕੇਪੀ ਸਿੰਘ

ਗੁਰਦਾਸਪੁਰ, 27 ਅਪਰੈਲ

ਥਾਣਾ ਕਲਾਨੌਰ ਅਧੀਨ ਸਰਹੱਦੀ ਪਿੰਡ ਸ਼ਹੂਰ ਵਿੱਚ ਨੌਜਵਾਨ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਮਗਰੋਂ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਥਾਣਾ ਕਲਾਨੌਰ ਪਹੁੰਚੇ। ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਵਾਸੀ ਸ਼ਹੂਰ ਕਲਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਾਸੀ ਸੁੱਚਾ ਸਿੰਘ ਨੇ ਆਪਣੇ ਘਰ ਨੇੜੇ ਛੱਪੜ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਉਸ ਉੱਪਰ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਹੈ। ਛੱਪੜ ’ਤੇ ਬੂਟੀ ਹੋਣ ਕਰਕੇ ਗੁਟਕਾ ਸਾਹਿਬ ਛੱਪੜ ਵਿਚ ਡੁੱਬਿਆ ਨਹੀਂ। ਸੂਚਨਾ ਮਿਲਣ ’ਤੇ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲੀਸ ਕਰਮਚਾਰੀਆਂ ਸਹਿਤ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਐੱਸਪੀ ਥਾਣਾ ਮੁਖੀ ਮਨਜੀਤ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਪੁਲੀਸ ਕਰਮਚਾਰੀ ਉੱਥੇ ਪਹੁੰਚੇ। ਥਾਣਾ ਕਲਾਨੌਰ ਵਿੱਚ ਰੋਸ ਵਜੋਂ ਪਹੁੰਚੀਆਂ ਸਿੱਖ ਜਥੇਬੰਦੀਆਂ ਦੇ ਆਗੂ ਲਖਵਿੰਦਰ ਸਿੰਘ ਆਦੀਆਂ, ਖ਼ਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਭੰਗੂ, ਅਕਾਲ ਕੌਂਸਲ ਜਥੇਬੰਦੀ ਦੇ ਭਾਈ ਬਿਕਰਮਜੀਤ ਸਿੰਘ ਭੱਟੀ, ਮਨਜੀਤ ਸਿੰਘ ਖ਼ਾਲਸਾ, ਬਿਕਰਮਜੀਤ ਸਿੰਘ ਦਾਦੂਵਾਲ, ਰਜਿੰਦਰ ਸਿੰਘ ਸਕੱਤਰ, ਬਿਕਰਮਜੀਤ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦਿਨ-ਬ-ਦਿਨ ਹੋ ਰਹੀਆਂ ਬੇਅਦਬੀਆਂ ਵੱਡੀ ਚਿੰਤਾ ਦਾ ਵਿਸ਼ਾ ਹਨ ।

ਗ੍ਰਿਫ਼ਤਾਰ ਨੌਜਵਾਨ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।





News Source link

- Advertisement -

More articles

- Advertisement -

Latest article