27.2 C
Patiāla
Sunday, May 5, 2024

ਪੁਲੀਸ ਨੇ ਅਤੀਕ ਤੇ ਅਸ਼ਰਫ ਦੇ ਕਤਲ ਦਾ ਦ੍ਰਿਸ਼ ਮੁੜ ਸਿਰਜਿਆ

Must read


ਪ੍ਰਯਾਗਰਾਜ, 20 ਅਪਰੈਲ

ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਪ੍ਰਯਾਗਰਾਜ ਦੇ ਹਸਪਤਾਲ ਦੇ ਬਾਹਰ ਉਹ ਅਪਰਾਧਕ ਦ੍ਰਿਸ਼ ਮੁੜ ਸਿਰਜਿਆ ਜਿਸ ਵਿੱਚ ਗੈਂਗਸਟਰ ਤੇ ਸਿਆਸੀ ਆਗੂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਤਿੰਨ ਵਿਅਕਤੀਆਂ ਨੇ ਪੱਤਰਕਾਰ ਬਣ ਕੇ ਗੋਲੀਆਂ ਮਾਰ ਦਿੱਤੀਆਂ ਸਨ।

ਲੰਘੀ 15 ਅਪਰੈਲ ਦੀ ਰਾਤ ਨੂੰ ਵਾਪਰੀ ਇਸ ਘਟਨਾ ਦੀਆਂ ਲੜੀਆਂ ਸਮਝਣ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਅਤੇ ਫੋਰੈਂਸਿਕ ਟੀਮ ਦੇ ਮੈਂਬਰ ਕੌਲਵਿਨ ਹਸਪਤਾਲ ਦੇ ਬਾਹਰ ਪਹੁੰਚੇ। ਘਟਨਾ ਸਮੇਂ ਅਤੀਕ ਤੇ ਅਸ਼ਰਫ ਨੂੰ ਲਿਜਾ ਰਹੇ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਸੱਦੇ ਗਏ। ਦੋਵਾਂ ਨੂੰ ਗੋਲੀ ਮਾਰਨ ਵਾਲੇ ਤਿੰਨੇ ਸ਼ੂਟਰ ਮੌਕੇ ’ਤੇ ਨਹੀਂ ਲਿਆਂਦੇ ਗਏ। ਇਸ ਮੌਕੇ ਵੱਡੀ ਗਿਣਤੀ ’ਚ ਪੁਲੀਸ ਸੱਦੀ ਗਈ ਸੀ।

ਇਸ ਦੌਰਾਨ ਏਡੀਜੀ ਭਾਨੂ ਭਾਸਕਰ, ਪੁਲੀਸ ਕਮਿਸ਼ਨਰ ਰਮਿਤ ਸ਼ਰਮਾ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਆਕਾਸ਼ ਕੁਲਹਾਰੀ ਵੀ ਹਾਜ਼ਰ ਰਹੇ। ਪੁਲੀਸ ਨੇ ਦੱਸਿਆ ਕਿ ਉਸ ਘਟਨਾ ਦਾ ਦ੍ਰਿਸ਼ ਮੁੜ ਸਿਰਜਣ ਨਾਲ ਜਾਂਚ ’ਚ ਮਦਦ ਮਿਲੇਗੀ ਤੇ ਇਸ ਦੇ ਆਧਾਰ ’ਤੇ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੰਘੀ 15 ਅਪਰੈਲ ਨੂੰ ਅਤੀਕ ਅਹਿਮਦ ਤੇ ਉਸ ਦੇ ਭਰਾ ਭਰਾ ਅਸ਼ਰਫ ਦੀ ਪੁਲੀਸ ਹਿਰਾਸਤ ’ਚ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਪੁਲੀਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਕੌਲਵਿਨ ਹਸਪਤਾਲ ਲਿਆਈ ਸੀ। ਹਮਲਾਵਰਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ

ਹਮਲਾਵਰਾਂ ਨੂੰ ਪੱਤਰਕਾਰਾਂ ਜਿਹਾ ਵਿਹਾਰ ਸਿਖਾਉਣ ਵਾਲੇ ਤਿੰਨ ਗ੍ਰਿਫ਼ਤਾਰ

ਲਖਨਊ: ਅਤੀਕ ਅਹਿਮਦ ਦੇ ਅਸ਼ਰਫ ਨੂੰ ਗੋਲੀਆਂ ਮਾਰਨ ਵਾਲੇ ਹਮਲਾਵਰਾਂ ਨੂੰ ਪੱਤਰਕਾਰਾਂ ਦੀ ਤਰ੍ਹਾਂ ਵਿਹਾਰ ਕਰਨ ਦੀ ਸਿਖਲਾਈ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਇੱਕ ਸਥਾਨਕ ਨਿਊਜ਼ ਵੈਬਸਾਈਟ ਲਈ ਕੰਮ ਕਰਦੇ ਹਨ ਤੇ ਇਨ੍ਹਾਂ ਸ਼ੂਟਰ ਲਵਕੇਸ਼ ਤਿਵਾੜੀ ਨੂੰ ਰਿਪੋਰਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਕੈਮਰਾ ਖਰੀਦਣ ’ਚ ਮਦਦ ਕੀਤੀ। ਇਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਬਾਂਦਾ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ। -ਆਈਏਐੱਨਐੱਸ



News Source link

- Advertisement -

More articles

- Advertisement -

Latest article