22.8 C
Patiāla
Wednesday, May 1, 2024

ਆਈਪੀਐੱਲ: ਕੇਕੇਆਰ ਨੇ ਆਰਸੀਬੀ ਨੂੰ 81 ਦੌੜਾਂ ਨਾਲ ਹਰਾਇਆ

Must read


ਕੋਲਕਾਤਾ, 6 ਅਪਰੈਲ

ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੂੰ 81 ਦੌੜਾਂ ਨਾਲ ਹਰਾ ਦਿੱਤਾ। ਕੇਕੇਆਰ ਦੇ ਬੱਲੇਬਾਜ਼ਾਂ ਤੋਂ ਬਾਅਦ ਸਪਿੰਨਰਾਂ ਨੇ ਵੀ ਆਪਣਾ ਜਾਦੂ ਦਿਖਾਇਆ।

ਇਸ ਤੋਂ ਪਹਿਲਾਂ ਕੇਕੇਆਰ ਨੇ ਰਹਿਮਾਨੁੱਲ੍ਹਾ ਗੁਰਬਾਜ਼ (57 ਦੌੜਾਂ) ਤੋਂ ਬਾਅਦ ਸ਼ਰਦੁਲ ਠਾਕੁਰ (68) ਦੀ ਤੇਜ਼ ਅਰਧ ਸੈਂਕੜਾ ਪਾਰੀ ਅਤੇ ਉਸ ਦੀ ਰਿੰਕੂ ਸਿੰਘ (46 ਦੌੜਾਂ) ਦੇ ਨਾਲ ਛੇਵੇਂ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਦੇ ਜ਼ੋਰ ’ਤੇ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਖ਼ਿਲਾਫ਼ ਸੱਤ ਵਿਕਟਾਂ ’ਤੇ 204 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਐਂਡਰੇ ਰਸੇਲ ਦੇ ਸਿਫ਼ਰ ’ਤੇ ਆਊਟ ਹੋਣ ਤੋਂ ਬਾਅਦ ਗੁਰਬਾਜ਼ (44 ਗੇਂਦਾਂ ’ਤੇ 57 ਦੌੜਾਂ) ਨੇ ਅੱਜ ਦੇ ਵਧੀਆ ਖੇਡ ਦੀ ਨੀਂਹ ਰੱਖੀ ਅਤੇ ਆਪਣੇ ਸਾਥੀ ਠਾਕੁਰ ਲਈ ਰਾਹ ਦਸੇਰਾ ਬਣਿਆ। ਇਨ੍ਹਾਂ ਦੋਹਾਂ ਖਿਡਾਰੀਆਂ ਦੇ ਅਰਧ ਸੈਂਕੜਿਆਂ ਨੇ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਛੇਵੇਂ ਵਿਕਟ ਲਈ ਠਾਕੁਰ ਤੇ ਰਿੰਕੂ ਨੇ 47 ਗੇਂਦਾਂ ’ਚ ਛੇਵੇਂ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ 200 ਦੌੜਾਂ ਨੇੜੇ ਪਹੁੰਚਾਇਆ। ਠਾਕੁਰ ਨੇ 29 ਗੇਂਦਾਂ ਦੀ ਆਪਣੀ ਪਾਰੀ ’ਚ ਨੌਂ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਗੁਰਬਾਜ਼ ਨੇ 44 ਗੇਂਦਾਂ ’ਚ ਛੇ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਰਿੰਕੂ ਨੇ 33 ਗੇਂਦਾਂ ’ਚ ਦੋ ਚੌਕੇ ਤੇ ਤਿੰਨ ਛੱਕੇ ਮਾਰੇ ਜਿਨ੍ਹਾਂ ਵਿੱਚ 101 ਮੀਟਰ ਲੰਬਾ ਛੱਕਾ ਵੀ ਸ਼ਾਮਲ ਸੀ।

ਆਰਸੀਬੀ ਲਈ ਡੇਵਿਡ ਵਿਲੀ (ਇਕ ਮੇਡਨ, 16 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕਰਨ ਸ਼ਰਮਾ (26 ਦੌੜਾਂ ਦੇ ਕੇ ਦੋ ਵਿਕਟਾਂ) ਨੇ ਇਕ ਓਵਰ ਵਿੱਚ ਕੇਕੇਆਰ ਨੂੰ ਦੋਹਰੇ ਝਟਕੇ ਦਿੱਤੇ ਪਰ ਟੀਮ ਦੇ ਗੇਂਦਬਾਜ਼ ਠਾਕੁਰ ਦੀ ਪਾਰੀ ’ਤੇ ਲਗਾਮ ਨਹੀਂ ਕੱਸ ਸਕੇ।

ਇਸ ਤੋਂ ਬਾਅਦ ਕੇਕੇਆਰ ਦੇ ਸਪਿੰਨਰਾਂ ਵਰੁਣ ਚਕਰਵਰਤੀ (15 ਦੌੜਾਂ ਦੇ ਕੇ ਚਾਰ ਵਿਕਟਾਂ), ਸੁਨੀਲ ਨਾਰਾਇਣ (16 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਸੁਯਸ਼ ਸ਼ਰਮਾ (30 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਆਰਸੀਬੀ ਦੀ ਕੋਈ ਸਾਂਝੇਦਾਰੀ ਨਹੀਂ ਬਣਨ ਦਿੱਤੀ, ਜਿਸ ਨਾਲ ਟੀਮ 17.4 ਓਵਰ ’ਚ 123 ਦੌੜਾਂ ’ਤੇ ਆਊਟ ਹੋ ਗਈ। ਸੁਯਸ਼ ਸ਼ਰਮਾ ਨੇ ਆਪਣੇ ਦੂਜੇ ਓਵਰ ’ਚ ਦੋ ਵਿਕਟਾਂ ਲਈਆਂ ਜਿਸ ਨਾਲ 13ਵੇਂ ਓਵਰ ’ਚ ਆਰਸੀਬੀ ਦਾ ਸਕੋਰ ਛੇ ਵਿਕਟਾਂ ’ਤੇ 86 ਦੌੜਾਂ ਸੀ ਅਤੇ ਉਹ ਵੱਡੀ ਹਾਰ ਨੇੜੇ ਖੜ੍ਹੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article