41 C
Patiāla
Saturday, May 4, 2024

ਟਿੱਪਰਾਂ ਦੀ ਆਵਾਜਾਈ ਕਾਰਨ ਰਾਵਲਮਾਜਰਾ ਵਾਸੀਆਂ ਦਾ ਘਰੋਂ ਨਿਕਲਣਾ ਮੁਸ਼ਕਿਲ

Must read


ਜਗਮੋਹਨ ਸਿੰਘ

ਘਨੌਲੀ, 16 ਮਾਰਚ

ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਥਰਮਲ ਪਲਾਂਟ ਦੇ ਪ੍ਰਬੰਧਕਾਂ ਨੂੰ ਬਦਲਵੇਂ ਰਸਤੇ ਰਾਹੀਂ ਵੀ ਸੁਆਹ ਚੁਕਾਉਣੀ ਔਖੀ ਹੋ ਗਈ ਹੈ। ਉੱਧਰ, ਸੁਆਹ ਢੋਣ ਵਾਲੇ ਟਿੱਪਰਾਂ ਦੀ ਆਵਾਜਾਈ ਤੋਂ ਦੁਖੀ ਪਿੰਡਾਂ ਦੇ ਲੋਕਾਂ ਨੇ ਅੱਜ ਪ੍ਰਦਰਸ਼ਨ ਕੀਤਾ। ਪ੍ਰਦੂਸ਼ਣ ਵਿਭਾਗ ਤੋਂ ਹਰੀ ਝੰਡੀ ਮਿਲਣ ਉਪਰੰਤ ਥਰਮਲ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੇ ਡਰ ਕਾਰਨ ਭਾਰੀ ਵਾਹਨਾਂ ਲਈ ਬਣੇ ਅੰਬੂਜਾ ਮਾਰਗ ਤੋਂ ਗੱਡੀਆਂ ਲੰਘਾਉਣ ਦੀ ਥਾਂ ਸੁਆਹ ਢੋਣ ਵਾਲੀ ਕੰਪਨੀ ਨੂੰ ਆਪਣੀਆਂ ਗੱਡੀਆਂ ਥਰਮਲ ਪਲਾਂਟ ਦੇ ਅੰਦਰੋਂ ਹੁੰਦੇ ਹੋਏ ਭਾਖੜਾ ਨਹਿਰ ਦੀ ਪਟੜੀ ਦੇ ਨਾਲ-ਨਾਲ ਥਰਮਲ ਪਲਾਂਟ ਲਈ ਬਣੇ ਰਸਤੇ ਤੋਂ ਟਿੱਪਰ ਲੰਘਾਉਣ ਦੇ ਆਦੇਸ਼ ਦੇ ਦਿੱਤੇ ਹਨ। ਇਹ ਰਸਤਾ ਕਾਫੀ ਤੰਗ ਹੋਣ ਕਾਰਨ ਨੇੜਲੇ ਪਿੰਡਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਭਾਖੜਾ ਨਹਿਰ ਦੀ ਪਟੜੀ ’ਤੇ ਟਿੱਪਰਾਂ ਦੀ ਵਧੀ ਆਵਾਜਾਈ ਤੋਂ ਦੁਖੀ ਰਾਵਲਮਾਜਰਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਅੱਜ ਟਿੱਪਰਾਂ ਦੀ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਬਲਜੀਤ ਸਿੰਘ ਰਾਵਲਮਾਜਰਾ, ਬਲਵਿੰਦਰ ਸਿੰਘ ਦਸਮੇਸ਼ ਨਗਰ, ਜਗਪਾਲ ਸਿੰਘ ਰਾਵਲਮਾਜਰਾ ਤੇ ਹੋਰਨਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਟਿੱਪਰਾਂ ਦੀ ਦੋਹਰੀ ਆਵਾਜਾਈ ਕਾਰਨ ਆਮ ਲੋਕਾਂ ਦੀਆਂ ਛੋਟੀਆਂ ਗੱਡੀਆਂ ਅਤੇ ਦੋ-ਪਹੀਆ ਵਾਹਨ ਚਾਲਕਾਂ ਦਾ ਇਸ ਮਾਰਗ ਤੋਂ ਗੁਜ਼ਰਨਾ ਬਿਲਕੁਲ ਬੰਦ ਹੋ ਚੁੱਕਾ ਹੈ ਅਤੇ ਰਾਵਲਮਾਜਰਾ ਪਿੰਡ ਦੇ ਵਸਨੀਕਾਂ ਕੋਲ ਆਵਾਜਾਈ ਲਈ ਹੋਰ ਰਸਤਾ ਨਾ ਹੋਣ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਟਿੱਪਰਾਂ ਦੀ ਆਵਾਜਾਈ ਨੂੰ ਪਹਿਲਾਂ ਦੀ ਤਰ੍ਹਾਂ ਅੰਬੂਜਾ ਮਾਰਗ ਤੋਂ ਲੰਘਾਇਆ ਜਾਵੇ ਜਾਂ ਫਿਰ ਇਕਤਰਫਾ ਕੀਤਾ ਜਾਵੇ, ਰਸਤੇ ’ਤੇ ਪਾਣੀ ਛਿੜਕਣ ਦਾ ਪ੍ਰਬੰਧ ਕੀਤਾ ਜਾਵੇ ਤੇ ਰਸਤੇ ਵਿੱਚ ਪਏ ਟੋਇਆਂ ਅਤੇ ਸੜਕ ਦੇ ਬਰਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।

ਕੀ ਕਹਿੰਦੇ ਨੇ ਅਧਿਕਾਰੀ

ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਮਨਜੀਤ ਸਿੰਘ ਅਤੇ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨਾਲ ਗੱਲ ਕਰਨ ’ਤੇ ਉਨ੍ਹਾਂ ਸਮੱਸਿਆ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਵੇਰ ਤੋਂ ਸੁਆਹ ਦੇ ਟਿੱਪਰਾਂ ਦੀ ਆਵਾਜਾਈ ਨੂੰ ਇੱਕ ਤਰਫਾ ਕਰਵਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਪਾਣੀ ਛਿੜਕਣ ਦਾ ਵੀ ਵਿਸ਼ੇਸ਼ ਪ੍ਰਬੰਧ ਕਰਵਾਇਆ ਜਾਵੇਗਾ।





News Source link

- Advertisement -

More articles

- Advertisement -

Latest article