28 C
Patiāla
Saturday, May 4, 2024

ਮਾਂ ਬੋਲੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ

Must read


ਇਟਲੀ: ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੀਤੇ ਦਿਨੀਂ ਕੌਮਾਂਤਰੀ ਮਾਂ ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਮੋਹਣ ਸਿੰਘ ਮੋਤੀ ਅਤੇ ਲਹਿੰਦੇ ਪੰਜਾਬ ਤੋਂ ਬਰਤਾਨੀਆ ਵਸਦੀ ਨੁਜਹਤ ਅੱਬਾਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਬੁਲਾਰਿਆਂ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਅਤੇ ਪ੍ਰੋਫੈਸਰ ਸੁਰਜੀਤ ਕੌਰ ਬਸਰਾ ਨੇ ਸ਼ਿਰਕਤ ਕੀਤੀ। ਬਿੰਦਰ ਕੋਲੀਆਂਵਾਲ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪਤਵੰਤਿਆਂ ਨੂੰ ਜੀ ਆਇਆ ਆਖਿਆ। ਸਮਾਗਮ ਦਾ ਮੁੱਖ ਉਦੇਸ਼ ਇਹੋ ਰਿਹਾ ਕਿ ਭਾਸ਼ਾ ਨੂੰ ਲੈ ਕੇ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਅਤੇ ਵਿਦੇਸ਼ਾਂ ਵਿੱਚ ਰਹਿਣ ਦੇ ਨਾਲ ਉਨ੍ਹਾਂ ਮੁਲਕਾਂ ਦੀ ਬੋਲੀ ਸਿੱਖਣ ਦੇ ਨਾਲ ਆਪਣੀ ਮਾਂ ਬੋਲੀ ਨੂੰ ਵੀ ਤਰਜੀਹ ਦਿੱਤੀ ਜਾਵੇ।

ਸਭਾ ਵੱਲੋਂ ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਵਿੱਚ ਜੀਤ ਸੁਰਜੀਤ ਬੈਲਜੀਅਮ, ਨੀਲੂ ਜਰਮਨੀ, ਲਹਿੰਦੇ ਪੰਜਾਬ ਤੋਂ ਅਮਜ਼ਦ ਆਰਫੀ ਜਰਮਨੀ, ਯਾਦਵਿੰਦਰ ਸਿੰਘ ਬਾਗੀ, ਰਾਣਾ ਅਠੌਲਾ, ਸਤਵੀਰ ਸਾਂਝ, ਮਾਸਟਰ ਗੁਰਮੀਤ ਮੱਲੀ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੇਮ ਪਾਲ ਸਿੰਘ, ਕਰਮਜੀਤ ਕੌਰ ਰਾਣਾ ਅਤੇ ਗੁਰਪ੍ਰੀਤ ਕੌਰ ਗਾਇਦੂ ਨੇ ਮਾਂ ਬੋਲੀ ਨਾਲ ਸਬੰਧਿਤ ਰਚਨਾਵਾਂ ਦੀ ਸਾਂਝ ਪਾਈ। ਮੰਚ ਸੰਚਾਲਕ ਦੀ ਭੂਮਿਕਾ ਦਲਜਿੰਦਰ ਰਹਿਲ ਨੇ ਬਾਖੂਬੀ ਨਿਭਾਈ। ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਵੱਲੋਂ ਅੰਤ ਵਿੱਚ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ ਗਿਆ।



News Source link
#ਮ #ਬਲ #ਦਵਸ #ਨ #ਸਮਰਪਤ #ਕਵ #ਦਰਬਰ

- Advertisement -

More articles

- Advertisement -

Latest article