39.3 C
Patiāla
Friday, May 17, 2024

ਸਿੱਧੇ ਕਰਾਂ ਦੀ ਉਗਰਾਹੀ 13.73 ਲੱਖ ਕਰੋੜ ਰੁਪਏ ’ਤੇ ਪੁੱਜੀ

Must read


ਨਵੀਂ ਦਿੱਲੀ, 11 ਮਾਰਚ

ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਕਿਹਾ ਹੈ ਕਿ ਸ਼ੁੱਧ ਸਿੱਧੇ ਟੈਕਸਾਂ ਦੀ ਉਗਰਾਹੀ ਹੁਣ ਤੱਕ 17 ਫ਼ੀਸਦੀ ਦੇ ਵਾਧੇ ਨਾਲ 13.73 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ ਜੋ ਮਾਲੀ ਵਰ੍ਹੇ 2023 ਦੇ ਸੋਧੇ ਟੀਚੇ ਦਾ 83 ਫ਼ੀਸਦ ਹੈ। ਕੁੱਲ ਆਧਾਰ ’ਤੇ ਉਗਰਾਹੀ 22.58 ਫ਼ੀਸਦ ਵਧ ਕੇ 16.68 ਲੱਖ ਕਰੋੜ ਰੁਪਏ ਹੋ ਗਈ ਹੈ। ਪਹਿਲੀ ਅਪਰੈਲ, 2020 ਤੋਂ 10 ਮਾਰਚ, 2023 ਦੌਰਾਨ 2.95 ਲੱਖ ਕਰੋੜ ਰੁਪਏ ਦੇ ਰਿਫੰਡ ਮੋੜੇ ਗਏ ਹਨ ਜੋ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਜਾਰੀ ਕੀਤੇ ਗਏ ਰਿਫੰਡਾਂ ਨਾਲੋਂ 59.44 ਫ਼ੀਸਦ ਵੱਧ ਹੈ। ਸਿੱਧੀ ਕਰ ਉਗਰਾਹੀ 13.73 ਲੱਖ ਕਰੋੜ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ’ਚ 16.78 ਫ਼ੀਸਦ ਜ਼ਿਆਦਾ ਹੈ। ਇਹ ਕੁਲੈਕਸ਼ਨ ਕੁੱਲ ਬਜਟ ਅਨੁਮਾਨਾਂ ਦਾ 96.67 ਫ਼ੀਸਦ ਹੈ। ਰਿਫੰਡਾਂ ’ਚ ਫੇਰ-ਬਦਲ ਮਗਰੋਂ ਕਾਰਪੋਰੇਟ ਇਨਕਮ ਟੈਕਸ ਕੁਲੈਕਸ਼ਨ ’ਚ 13.62 ਫ਼ੀਸਦ ਤੇ ਨਿੱਜੀ ਆਮਦਨ ਕਰ ਕੁਲੈਕਸ਼ਨ ’ਚ 20.06 ਫ਼ੀਸਦ ਦਾ ਵਾਧਾ ਦਰਜ ਹੋਇਆ ਹੈ। -ਪੀਟੀਆਈ

ਕੇਂਦਰ ਵੱਲੋਂ ਸੂਬਿਆਂ ਨੂੰ 1.40 ਲੱਖ ਕਰੋੜ ਰੁਪਏ ਜਾਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਰਾਜਾਂ ਨੂੰ 1.40 ਲੱਖ ਕਰੋੜ ਰੁਪਏ ਤੋਂ ਵੱਧ ਦੀ ਟੈਕਸ ਵੰਡ ਦੀ 14ਵੀਂ ਕਿਸ਼ਤ ਜਾਰੀ ਕੀਤੀ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 1,40,318 ਕਰੋੜ ਰੁਪਏ ਦੀ ਟੈਕਸ ਵੰਡ ਦੀ 14ਵੀਂ ਕਿਸ਼ਤ ਜਾਰੀ ਕੀਤੀ ਹੈ, ਜੋ ਮਾਸਿਕ 70,159 ਕਰੋੜ ਰੁਪਏ ਬਣਦੀ ਹੈ।’’ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਦਿਖਾਈ ਗਈ ਵਚਨਬੱਧਤਾ ਮੁਤਾਬਕ ਹੀ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਨੂੰ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ 24,783 ਕਰੋੜ ਰੁਪਏ ਦੀ ਕਿਸ਼ਤ ਮਿਲੀ ਹੈ। -ਏਐੱਨਆਈ

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 1.46 ਅਰਬ ਡਾਲਰ ਵਧਿਆ

ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 3 ਮਾਰਚ ਤੱਕ 1.46 ਅਰਬ ਡਾਲਰ ਵਧ ਕੇ 562.4 ਅਰਬ ਡਾਲਰ ਹੋ ਗਿਆ ਹੈ। ਇਸ ਨਾਲ ਲਗਾਤਾਰ ਚਾਰ ਹਫ਼ਤਿਆਂ ਦੀ ਗਿਰਾਵਟ ਨੂੰ ਠੱਲ੍ਹ ਪਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਿਕ ਪਿਛਲੇ ਚਾਰ ਹਫ਼ਤਿਆਂ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ 15.8 ਅਰਬ ਡਾਲਰ ਦੀ ਗਿਰਾਵਟ ਆਈ ਹੈ। ਫਰਵਰੀ ਦੇ ਆਖਰੀ ਹਫ਼ਤੇ ਭੰਡਾਰ 32.5 ਕਰੋੜ ਡਾਲਰ ਘਟ ਕੇ 560.942 ਅਰਬ ਡਾਲਰ ਰਹਿ ਗਿਆ। ਸਭ ਤੋਂ ਜ਼ਿਆਦਾ ਗਿਰਾਵਟ 10 ਫਰਵਰੀ ਨੂੰ ਦਰਜ ਕੀਤੀ ਗਈ। -ਪੀਟੀਆਈ



News Source link

- Advertisement -

More articles

- Advertisement -

Latest article