31.9 C
Patiāla
Tuesday, May 7, 2024

ਭਾਰਤ ਤੇ ਰੂਸ ਹੋਰ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ

Must read


ਨਵੀਂ ਦਿੱਲੀ, 12 ਮਾਰਚ

ਭਾਰਤ ਅਤੇ ਰੂਸ ਨੇ ‘ਸਿਧਾਂਤਕ ਤੌਰ ’ਤੇ’ ਆਪਣੇ ਦੁਵੱਲੇ ਹਵਾਈ ਸੇਵਾ ਸਮਝੌਤੇ ਨੂੰ ਸੋਧਣ ਲਈ ਸਹਿਮਤੀ ਜਤਾਈ ਹੈ, ਜਿਸ ਤਹਿਤ ਰੂਸੀ ਜਹਾਜ਼ਾਂ ਨੂੰ ਵੱਖ-ਵੱਖ ਭਾਰਤੀ ਸ਼ਹਿਰਾਂ ਲਈ ਹਫ਼ਤਾਵਾਰੀ 64 ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੌਜੂਦਾ ਸਮਝੌਤੇ ਤਹਿਤ ਰੂਸ ਭਾਰਤ ਵੱਲ ਹਫ਼ਤਾਵਾਰੀ 52 ਉਡਾਣਾਂ ਚਲਾ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਸਿਧਾਂਤਕ ਤੌਰ ’ਤੇ ਹਫ਼ਤਾਵਾਰੀ ਹਵਾਈ ਉਡਾਣਾਂ ਦੀ ਗਿਣਤੀ 52 ਤੋਂ ਵਧਾ ਕੇ 64 ਕਰਨ ਲਈ ਸਹਿਮਤੀ ਜਤਾਈ ਹੈ, ਜੋ ਰੂਸੀ ਹਵਾਈ ਕੰਪਨੀਆਂ ਭਾਰਤ ਲਈ ਚਲਾ ਸਕਦੀਆਂ ਹਨ। ਇਸ ਦੁਵੱਲੇ ਹਵਾਈ ਸਮਝੌਤੇ ਵਿੱਚ ਸਮੇਂ ਸਿਰ ਸੋਧ ਕੀਤੀ ਜਾਵੇਗੀ। –ਪੀਟੀਆਈ



News Source link

- Advertisement -

More articles

- Advertisement -

Latest article