38.2 C
Patiāla
Friday, May 3, 2024

ਇਜ਼ਰਾਇਲੀ ਹਵਾਈ ਹਮਲੇ ਵਿੱਚ ਸੀਰਿਆਈ ਹਵਾਈ ਅੱਡਾ ਤਬਾਹ

Must read


ਦਮਸ਼ਕ, 7 ਮਾਰਚ

ਇਜ਼ਰਾਈਲ ਵੱਲੋਂ ਅੱਜ ਕੀਤੇ ਗਏ ਹਵਾਈ ਹਮਲੇ ਵਿੱਚ ਉਤਰੀ ਸੀਰੀਆ ਦੇ ਅਲੇਪੋ ਸ਼ਹਿਰ ਵਿਚਲਾ ਕੌਮਾਂਤਰੀ ਹਵਾਈ ਅੱਡਾ ਨੁਕਸਾਨਿਆ ਗਿਆ। ਇਸ ਕਾਰਨ ਇੱਥੋਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਿਕ ਸਾਰੀਆਂ ਉਡਾਣਾਂ ਨੂੰ ਜੰਗ ਨਾਲ ਜੂਝ ਰਹੇ ਦੇਸ਼ ਦੇ ਦੋ ਹੋਰ ਹਵਾਈ ਅੱਡਿਆਂ ’ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਖਬਰ ਏਜੰਸੀ ਸਾਨਾ ਨੇ ਇਕ ਫੌਜੀ ਅਧਿਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਅਲੇਪੋ ਕੌਮਾਂਤਰੀ ਹਵਾਈ ਅੱਡੇ ’ਤੇ ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਵਿੱਚ ਹਵਾਈ ਅੱਡਾ ਨੁਕਸਾਨਿਆ ਗਿਆ ਅਤੇ ਇੱਥੇ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਇਸ ਬਾਰੇ ਇਜ਼ਰਾਈਲੀ ਅਧਿਕਾਰੀਆਂ ਨੇ ਕੋਈ ਟਿੱਪਣੀ ਨਹੀਂ ਕੀਤੀ। ਇਸ ਲਈ ਜਾਨੀ ਨੁਕਸਾਨ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਸੀਰੀਆ ਦੇ ਟਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਿਕ ਸਾਰੀਆਂ ਉਡਾਣਾਂ ਨੂੰ ਅਲੇਪੋ ਤੋਂ ਦਮਸ਼ਕ ਜਾਂ ਲਤਾਕੀਆ ਦੇ ਹਵਾਈ ਅੱਡੇ ’ਤੇ ਭੇਜ ਦਿੱਤਾ ਗਿਆ ਹੈ। -ੲੇਪੀ





News Source link

- Advertisement -

More articles

- Advertisement -

Latest article