31.2 C
Patiāla
Tuesday, May 14, 2024

ਪਾਵਰਕੌਮ ਦੇ ਦਫ਼ਤਰ ਵਿੱਚ ਲਾਵਾਰਸ ਪਸ਼ੂ ਬੰਨ੍ਹਣ ਦਾ ਮਾਮਲਾ ਭਖਿਆ

Must read


ਪੱਤਰ ਪ੍ਰੇਰਕ

ਕੁਰਾਲੀ, 6 ਮਾਰਚ

ਨਿਹੰਗ ਸਿੰਘਾਂ ਵੱਲੋਂ ਪਾਵਰਕੌਮ ਦੇ ਪੁਰਾਣੇ ਦਫ਼ਤਰੀ ਕੰਪਲੈਕਸ ਵਿੱਚ ਲਾਵਾਰਸ ਪਸ਼ੂ ਬੰਨ੍ਹਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਮਸਲੇ ’ਤੇ ਅੱਜ ਪਾਵਰਕੌਮ ਮੁਲਾਜ਼ਮਾਂ ਨੇ ਧਰਨਾ ਦਿੱਤਾ। ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਦਿਨੋਂ ਦਿਨ ਵਧਦੀ ਜਾ ਰਹੀ ਸਮੱਸਿਆ ’ਤੇ ਨਿਹੰਗ ਸਿੰਘਾਂ ਦੀ ਜਥੇਬੰਦੀ ਵੱਲੋਂ ਬਾਬਾ ਪੂਹਲਾ ਸਿੰਘ ਦੀ ਅਗਵਾਈ ਵਿੱਚ ਪਸ਼ੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਇਹ ਪਸ਼ੂ ਪਾਵਰਕੌਮ ਦੇ ਪੁਰਾਣੇ ਦਫ਼ਤਰੀ ਕੰਪਲੈਕਸ ਵਿੱਚ ਬੰਨ੍ਹੇ ਗਏ ਹਨ।

ਪਾਵਰਕੌਮ ਦੇ ਐੱਸਡੀਓ ਸੱਤਪ੍ਰੀਤ ਸਿੰਘ ਬਾਜਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਭਾਗ ਦੇ ਉੱਚ  ਅਧਿਕਾਰੀਆਂ ਨੂੰ ਪੱਤਰ ਲਿਖ ਕੇ ਦਫ਼ਤਰੀ ਕੰਪਲੈਕਸ ’ਤੇ ਕਬਜ਼ੇ ਦੇ ਦੋਸ਼ ਲਗਾਏ ਹਨ। ਅੱਜ ਪਾਵਰਕੌਮ ਕਾਮਿਆਂ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਪਸ਼ੂ ਹਟਾਉਣ ਦੀ ਮੰਗ ਕੀਤੀ।

ਐੱਸਡੀਐੱਮ ਖਰੜ ਰਵਿੰਦਰ ਸਿੰਘ, ਗਊ ਰੱਖਿਆ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਅਤੇ ਡੀਐੱਸਪੀ ਧਰਮਵੀਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਦਿਆਂ ਪੱਖ ਜਾਣਿਆ। ਨਿਹੰਗ ਪੂਹਲਾ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਜਗ੍ਹਾ ’ਤੇ ਕਬਜ਼ਾ ਨਹੀਂ ਕਰ ਰਹੇ। ਜੇ ਪਸ਼ੂ ਖਾਲੀ ਪਈ ਸਰਕਾਰੀ ਇਮਾਰਤ ਵਿੱਚ ਬੰਨ੍ਹ ਦਿੱਤੇ ਤਾਂ ਕੁਝ ਗ਼ਲਤ ਨਹੀਂ ਕੀਤਾ। 

ਐੱਸਡੀਐੱਮ ਰਵਿੰਦਰ ਸਿੰਘ ਨੇ ਦੱਸਿਆ ਕਿ ਸਮੱਸਿਆ ਦੇ ਹੱਲ ਲਈ ਕੌਂਸਲ ਨੂੰ ਅਧਰੇੜਾ ਵਾਲੀ ਨਦੀ ਨੇੜੇ ਸ਼ਾਮਲਾਤ ਜ਼ਮੀਨ ਵਿੱਚੋਂ ਕੁਝ ਹਿੱਸਾ ਇਸ ਮੰਤਵ ਲਈ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਮਤਾ ਪਾ ਕੇ ਢੁਕਵੀਂ ਤੇ ਲੋੜ ਅਨੁਸਾਰ ਜਗ੍ਹਾ ਆਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਲਈ ਮੁਹੱਈਆ ਕਰਵਾਏਗੀ। 

ਬੇਸਹਾਰਾ ਪਸ਼ੂ ਲੈ ਕੇ ਡੀਸੀ ਦਫ਼ਤਰ ਪੁੱਜੇ ਕਿਸਾਨ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਨੇ ਫ਼ਸਲਾਂ ਦੇ ਮੁਆਵਜ਼ੇ ਅਤੇ ਬੇਸਹਾਰਾ ਪਸ਼ੂਆਂ ਦੇ ਮੁੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਬੈਨਰ ਥੱਲੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਸਬੰਧੀ ਪ੍ਰਸ਼ਾਸਨ ਕੋਲੋਂ ਜਲਦੀ ਫ਼ੈਸਲਾ ਲੈਣ ਦੀ ਮੰਗ ਕੀਤੀ। ਕਿਸਾਨ ਨੇਤਾ ਜੈ ਸਿੰਘ ਜਲਬੇੜਾ, ਅਮਰਜੀਤ ਸਿੰਘ ਮੌਹੜੀ, ਸੁਖਵਿੰਦਰ ਸਿੰਘ ਜਲਬੇੜਾ ਆਦਿ ਨੇ ਕਿਹਾ ਕਿ ਪਿਛਲੇ ਦਿਨੀਂ ਮੌਸਮ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਸੀ ਅਜੇ ਤਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਬੇਸਹਾਰਾ ਗਊਆਂ ਫੜ ਕੇ ਡੀਸੀ ਦਫ਼ਤਰ ਲੈ ਕੇ ਆਏ ਸਨ ਤੇ ਪ੍ਰਦਰਸ਼ਨ ਕੀਤਾ ਸੀ। ਉਸ ਮੌਕੇ ਡੀਸੀ ਅਤੇ ਐਸਡੀਐਮ ਨੇ ਪਸ਼ੂਆਂ ਨੂੰ ਗਊੁਸ਼ਾਲਾ ਛੱਡਣ ਦਾ ਭਰੋਸਾ ਦਿੱਤਾ ਸੀ ਪਬ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਸੰਕੇਤਕ ਧਰਨਾ ਹੈ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।





News Source link

- Advertisement -

More articles

- Advertisement -

Latest article