27.2 C
Patiāla
Monday, April 29, 2024

ਛੱਤੀਸਗੜ੍ਹ: ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ 2500 ਰੁਪਏ ਭੱਤਾ

Must read


ਰਾਏਪੁਰ, 6 ਮਾਰਚ

ਛੱਤੀਸਗੜ੍ਹ ਸਰਕਾਰ ਨੇ ਅੱਜ ਵਿੱਤੀ ਵਰ੍ਹੇ 2023-24 ਲਈ 1,21,500 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਅਤੇ ਐਲਾਨ ਕੀਤਾ ਕਿ ਸੂਬੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭੂਪੇਸ਼ ਬਘੇਲ ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੇ ਆਂਗਣਵਾੜੀ ਵਰਕਰਾਂ, ਹੋਮ ਗਾਰਡਾਂ, ਪਿੰਡ ਦੇ ਕੋਟਵਾਰਾਂ ਤੇ ਹੋਰਨਾਂ ਦੇ ਮਾਣਭੱਤੇ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਹੈ। ਕਾਂਗਰਸ ਸਰਕਾਰ ਸੂਬੇ ਵਿੱਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਤੇ ਮੁਲਾਜ਼ਮਾਂ ਨੂੰ ਪਲੋਸਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰੀ ਟਰਾਂਸਪੋਰਟ ਦੇ ਖੇਤਰ ਵਿੱਚ ਸਰਕਾਰ ਨੇ ਰਾਏਪੁਰ ਤੇ ਦੁਰਗ ਵਿਚਾਲੇ ਇਕ ਲਾਈਟ ਮੈਟਰੋ ਪ੍ਰਾਜੈਕਟ ਦਾ ਪ੍ਰਸਤਾਵ ਪੇਸ਼ ਕੀਤਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article