37.3 C
Patiāla
Saturday, May 4, 2024

ਭਵਿੱਖ ਦੀ ਮੰਗ ਮੁਤਾਬਕ ਤਿਆਰ ਕੀਤੀ ਗਈ ਹੈ ਨਵੀਂ ਸਿੱਖਿਆ ਨੀਤੀ: ਮੋਦੀ

Must read


ਨਵੀਂ ਦਿੱਲੀ, 25 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਵਿੱਖ ਦੀ ਮੰਗ ਅਤੇ ਨੌਜਵਾਨਾਂ ਦੀ ਦਿਲਚਸਪੀ ਨੂੰ ਦੇਖਦਿਆਂ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ ਗਈ ਹੈ। ਬਜਟ ’ਚ ਸਿੱਖਿਆ ਖੇਤਰ ਲਈ ਰੱਖੇ ਗਏ ਫੰਡਾਂ ਬਾਰੇ ਵੈਬਿਨਾਰ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੋਝ ਨੂੰ ਘਟਾਇਆ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਮਿਲੇ ਤਜਰਬੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਨਵੀਆਂ ਕਿਸਮਾਂ ਦੇ ਕਲਾਸਰੂਮ ਤਿਆਰ ਕਰਨ ’ਚ ਸਹਾਇਤਾ ਕਰ ਰਹੀ ਹੈ। ‘ਹੁਣ ਸਾਡੇ ਅਧਿਆਪਕਾਂ ਦੀ ਭੂਮਿਕਾ ਸਿਰਫ਼ ਜਮਾਤ ਤੱਕ ਸੀਮਤ ਨਹੀਂ ਰਹੇਗੀ। ਦੇਸ਼ ਦੇ ਸਾਰੇ ਵਿਦਿਅਕ ਅਦਾਰਿਆਂ ਲਈ ਵਨਸੁਵੰਨੀ ਪਾਠਕ੍ਰਮ ਸਮੱਗਰੀ ਉਪਲੱਬਧ ਰਹੇਗੀ।’ ਉਨ੍ਹਾਂ ਕਿਹਾ ਕਿ ਨੈਸ਼ਨਲ ਇੰਟਰਨਸ਼ਿਪ ਪੋਰਟਲ ’ਤੇ ਕਰੀਬ 75 ਹਜ਼ਾਰ ਐਂਪਲਾਇਰਜ਼ ਹਨ ਜਿਥੇ 25 ਲੱਖ ਇੰਟਰਨਸ਼ਿਪ ਪੋਸਟ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵਿਦਿਅਕ ਅਦਾਰਿਆਂ ਨੂੰ ਕਿਹਾ ਕਿ ਉਹ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ਕਰਨ। ਬਜਟ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕੌਮੀ ਅਪਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਤਹਿਤ ਕਰੀਬ 50 ਲੱਖ ਨੌਜਵਾਨਾਂ ਨੂੰ ਭੱਤਾ ਦੇਣ ਦੀ ਤਜਵੀਜ਼ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਦਾ ਵੀ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸਿੱਖਿਆ ਖੇਤਰ ’ਚ ਵੱਡੇ ਬਦਲਾਅ ਲਿਆਉਣ ਲਈ ਸਨਅਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖੋਜ ਅਤੇ ਵਿਕਾਸ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਹਰ ਕਦਮ ਦਾ ਲਾਹਾ ਲੈਣਾ ਚਾਹੀਦਾ ਹੈ। -ਪੀਟੀਆਈ  



News Source link

- Advertisement -

More articles

- Advertisement -

Latest article