31.2 C
Patiāla
Tuesday, May 14, 2024

ਮੂਸੇਵਾਲਾ ਕੇਸ: ਢੇਸੀ ਵੱਲੋਂ ਯੂਕੇ ਸਰਕਾਰ ਨੂੰ ਮਦਦ ਕਰਨ ਦੀ ਅਪੀਲ

Must read


ਮਾਨਸਾ (ਪੱਤਰ ਪ੍ਰੇਰਕ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸਰਕਾਰ ਨੂੰ ਭਾਰਤ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਲਈ ਕਿਹਾ ਹੈ। ਉਨ੍ਹਾਂ ਯੂਕੇ ਸਰਕਾਰ ਤੋਂ ਇਸ ਮਾਮਲੇ ਸਬੰਧੀ ਪੁੱਛਿਆ ਹੈ ਕਿ ਉਹ ਇਸ ਸਬੰਧੀ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਟਵੀਟ ਕਰਦਿਆਂ ਆਖਿਆ, “ਉਸ ਦੀ ਦੁਖਦਾਈ ਮੌਤ ਦੇ 8 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਨਿਆਂ ਦੇ ਹੱਕਦਾਰ ਹਨ।’’ ਉਨ੍ਹਾਂ ਕਿਹਾ ਕਿ ਅਜੇ ਵੀ ਕਾਤਲਾਂ ਨੂੰ ਸਜ਼ਾ ਨਹੀਂ ਮਿਲੀ ਹੈ, ਇਸ ਲਈ ਯੂਕੇ ਸਰਕਾਰ ਕਸੂਰਵਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਭਾਰਤ ਦੇ ਅਧਿਕਾਰੀਆਂ ਦਾ ਸਮਰਥਨ ਕਰੇ। ਢੇਸੀ ਦੇ ਸਵਾਲ ਦੇ ਜਵਾਬ ਵਿੱਚ ਯੂਕੇ ਦੀ ਰਾਜ ਮੰਤਰੀ (ਇੰਡੋ-ਪੈਸੀਫਿਕ) ਐਨੀ-ਮੈਰੀ ਟਰੇਵਲੀਅਨ ਨੇ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦਾ ਨੈੱਟਵਰਕ ਇਸ ਮਾਮਲੇ ਬਾਰੇ ਨਿਗਰਾਨੀ ਕਰਨਾ ਜਾਰੀ ਰੱਖੇਗਾ।





News Source link

- Advertisement -

More articles

- Advertisement -

Latest article