29.1 C
Patiāla
Wednesday, May 8, 2024

ਤਿੰਨ ਟੰਗੀ ਦੌੜ ਵਿੱਚ ਏਕਤਾ, ਪ੍ਰਿਯਾ ਤੇ ਅੰਜਲੀ ਜੇਤੂ

Must read


ਖੇਤਰੀ ਪ੍ਰਤੀਨਿਧ

ਲੁਧਿਆਣਾ, 11 ਫਰਵਰੀ

ਸਥਾਨਕ ਕਮਲਾ ਲੋਹਟੀਆ ਕਾਲਜ ਵਿੱਚ 28ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਏਡੀਸੀ (ਜਨਰਲ) ਰਾਹੁਲ ਚਾਬਾ ਨੇ ਕੀਤਾ ਜਦਕਿ ਸਮਾਪਤੀ ਸਮਾਗਮ ’ਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪਹੁੰਚੇ। ਖੇਡਾਂ ਦੇ ਆਖਰੀ ਦਿਨ ਅੱਜ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਬੋਰੀ ਦੌੜ ਵਿੱਚ ਸ਼ਿਵਾਨੀ, ਤਿੰਨ ਟੰਗੀ ਦੌੜ ਵਿੱਚ ਏਕਤਾ, ਪ੍ਰਿਯਾ ਤੇ ਅੰਜਲੀ, ਲੜਕਿਆਂ ਦੀ ਲੰਬੀ ਛਾਲ ਵਿੱਚ ਸ਼ੇਖ ਅਕਰਮ, 800 ਮੀਟਰ ਦੌੜ ਵਿੱਚ ਸੁੁਖਦੇਵ ਸਿੰਘ, 500 ਮੀਟਰ ਦੌੜ ਵਿੱਚ ਸੁਖਦੇਵ ਸਿੰਘ, 400 ਮੀਟਰ ਦੌੜ ਵਿੱਚ ਸ਼ੇਖ ਅਕਰਮ, 200 ਮੀਟਰ ਦੌੜ ਵਿੱਚ ਸੁਖਦੇਵ ਸਿੰਘ, ਜੈਵਲਿਨ ਥਰੋਅ ਵਿੱਚ ਤਰੁਣ ਭਾਰਦਵਾਜ, ਡਿਸਕਸ ਥਰੋਅ ਵਿੱਚੋਂ ਅਭਿਸ਼ੇਕ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਅਧਿਆਪਕਾਂ ਦੀ ਦੌੜ ਵਿੱਚ ਦੁਪਿੰਦਰ ਕੁਮਾਰ ਨੇ ਪਹਿਲਾ, ਪ੍ਰਭਜੀਤ ਸਿੰਘ ਨੇ ਦੂਜਾ ਜਦਕਿ ਸ਼ਿਵਾਲਗ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।





News Source link

- Advertisement -

More articles

- Advertisement -

Latest article