41.8 C
Patiāla
Monday, May 6, 2024

ਕੇਰਲਾ ਵਿੱਚ ‘ਕੁਸ਼ਤੀ’, ਤ੍ਰਿਪੁਰਾ ’ਚ ਦੋਸਤੀ: ਮੋਦੀ

Must read


ਅੰਬਾਸਾ (ਤ੍ਰਿਪੁਰਾ), 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਪੁਰਾ ਵਿੱਚ ਕਾਂਗਰਸ ਅਤੇ ਸੀਪੀਐੱਮ ਦੇ ਗੱਠਜੋੜ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਕੇਰਲਾ ਵਿੱਚ ‘ਕੁਸ਼ਤੀ’ ਕਰਨ ਵਾਲੀਆਂ ਦੋਵਾਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਇਸ ਉੱਤਰ-ਪੂਰਬੀ ਸੂਬੇ ਵਿੱਚ ‘ਦੋਸਤੀ’ ਕਰ ਲਈ ਹੈ। ਟਿਪਰਾ ਮੋਥਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਕਿ ਕੁੱਝ ਪਾਰਟੀਆਂ ਵਿਰੋਧੀਆਂ ਦੇ ਗੱਠਜੋੜ ਦੀ ਪਿੱਛੇ ਤੋਂ ਹਮਾਇਤ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਵੋਟ ਤ੍ਰਿਪੁਰਾ ਨੂੰ ਕਈ ਸਾਲ ਪਿੱਛੇ ਲੈ ਜਾਵੇਗੀ।

ਪ੍ਰਧਾਨ ਮੰਤਰੀ ਨੇ ਗੋਮਤੀ ਜ਼ਿਲ੍ਹੇ ਦੇ ਰਾਧਾਕਿਸ਼ੋਰਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕੁਸ਼ਾਸਨ ਦੇ ਪੁਰਾਣੇ ਖਿਡਾਰੀਆਂ ਨੇ ਚੰਦੇ ਲਈ ਹੱਥ ਮਿਲਾ ਲਏ ਹਨ। ਕੇਰਲਾ ਵਿੱਚ ਕੁਸ਼ਤੀ ਲੜਨ ਵਾਲੇ ਤ੍ਰਿਪੁਰਾ ਵਿੱਚ ਦੋਸਤ ਬਣ ਗਏ ਹਨ।’’ ਉਨ੍ਹਾਂ ਕਿਹਾ, ‘‘ਵਿਰੋਧੀ ਵੋਟਾਂ ਨੂੰ ਵੰਡਣਾ ਚਾਹੁੰਦੇ ਹਨ। ਵੋਟਾਂ ਕੱਟਣ ਵਾਲੀਆਂ ਕੁੱਝ ਛੋਟੀਆਂ ਪਾਰਟੀਆਂ ਆਪਣੀ ਕੀਮਤ ਪਾਉਣ ਲਈ ਚੋਣ ਨਤੀਜਿਆਂ ਦੀ ਉਡੀਕ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਖ਼ਰੀਦੋ-ਫਰੋਖਤ ਦੇ ਸੁਪਨੇ ਦੇਖਣ ਵਾਲਿਆਂ ਨੂੰ ਹੁਣੇ ਹੀ ਘਰਾਂ ਵਿੱਚ ਤਾੜ ਦੇਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਢਲਾਈ ਜ਼ਿਲ੍ਹੇ ਦੇ ਅੰਬਾਸਾ ਵਿੱਚ ਇੱਕ ਹੋਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਖੱਬੇ ਪੱਖੀ ਅਤੇ ਕਾਂਗਰਸ ਸਰਕਾਰਾਂ ਆਦਿਵਾਸੀਆਂ ਨੂੰ ਵੰਡ ਰਹੀਆਂ ਹਨ, ਜਦੋਂਕਿ ਭਾਜਪਾ ਉਨ੍ਹਾਂ ਮਸਲਿਆਂ ਦੇ ਹੱਲ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਪੂਰੇ ਭਾਰਤ ਵਿੱਚ ਆਦਿਵਾਸੀਆਂ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਅਸੀਂ ਮਿਜ਼ੋਰਮ ਤੋਂ ਉਜਾੜੇ 37,000 ਬਰੂਸ ਆਦਿਵਾਸੀਆਂ ਨੂੰ ਤ੍ਰਿਪੁਰਾ ਵਿੱਚ ਵਸਾਇਆ ਹੈ। ਸਾਡੀ ਸਰਕਾਰ ਨੇ ਆਦਿਵਾਸੀ ਭਾਸ਼ਾ ਕੋਕਬੋਰੋਕ ਨੂੰ ਉੱਚ ਸਿੱਖਿਆ ਵਿੱਚ ਲਾਗੂ ਕੀਤਾ ਹੈ।’’

 ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਦਿਵਾਸੀ ਖੇਤਰਾਂ ਦੇ ਵਿਕਾਸ ਲਈ ਬਜਟ ਵਿੱਚ ਇੱਕ ਲੱਖ ਕਰੋੜ ਰੁਪਏ ਰੱਖੇ ਹਨ। ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਵਿਕਾਸ ਲਈ ‘ਦੋਹਰੇ ਇੰਜਣ’ ਵਾਲੀ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕਾਂਗਰਸ ਅਤੇ ਖੱਬੇ ਪੱਖੀਆਂ ਦੀ ਦੋ ਧਾਰੀ ਤਲਵਾਰ ਤੋਂ ਸਾਵਧਾਨ ਰਹੋ, ਉਹ ਉਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਬੰਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ।’’    -ਪੀਟੀਆਈ



News Source link

- Advertisement -

More articles

- Advertisement -

Latest article